05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਦੀ ਮਾਰ ਹੇਠ ਆਏ ਪਿੰਡ ਸਨਿਆਲ ਦਾ ਹੋਇਆ ਬੁਰਾ ਹਾਲ

ਅਜੀਤ ਡੈਸਕ 02-09-2025
ਭੰਗਾਲਾ, 1 ਸਤੰਬਰ (ਬਲਵਿੰਦਰਜੀਤ ਸਿੰਘ ਸੈਣੀ)-ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪਹਾੜੀ ਤੇ ਮੈਦਾਨੀ ਇਲਾਕਿਆਂ ਵਿਚ ਪੈ ਰਹੇ ਮੀਂਹ ਦੇ ਚੱਲਦਿਆਂ ਦਰਿਆ ਬਿਆਸ 'ਚ ਆਏ ਹੜ੍ਹ ਕਾਰਨ ਦਰਿਆ ਨੇੜੇ ਲੱਗਦੇ ਪਿੰਡ ਸਨਿਆਲ ਇਸ ਸਮੇਂ ਪਾਣੀ ਦੀ ਮਾਰ ਹੇਠਾਂ ਆ ਚੁੱਕਾ ਹੈ ਤੇ ਹੜ੍ਹ ਦਾ ਪਾਣੀ ਲੋਕਾਂ ਦੇ ਘਰਾਂ ਅੰਦਰ ਵੀ ਵੜ ਚੁੱਕਾ ਹੈ, ਜਿਸ ਕਾਰਨ ਜਿਥੇ ਲੋਕਾਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ | ਇਨ੍ਹਾਂ ਪਿੰਡਾਂ ਦੀ ਹਜ਼ਾਰਾਂ ਏਕੜ ਜ਼ਮੀਨ ਖੜ੍ਹੀ ਝੋਨਾ ਕਮਾਦ ਤੇ ਹਰੇ ਚਾਰੇ ਦੀਆਂ ਫ਼ਸਲਾਂ ਪਾਣੀ 'ਚ ਪੂਰੀ ਤਰ੍ਹਾਂ ਡੁੱਬ ਜਾਣ ਕਾਰਨ ਬਰਬਾਦ ਹੋ ਗਈਆਂ ਹਨ | ਪਿੰਡ ਸਨਿਆਲ ਤੋਂ 1 ਕਿੱਲੋਮੀਟਰ ਦੂਰ ਪੈਂਦੇ ਧੁੱਸੀ ਬੰਨ੍ਹ ਟੁੱਟ ਚੁੱਕਾ ਹੈ ਜਿਸ ਕਾਰਨ ਪਾਣੀ ਨਾਲ ਲੱਗਦੇ ਪਿੰਡਾਂ ਦੇ ਘਰਾਂ 'ਚ ਵੜ ਗਿਆ ਹੈ | ਪਿੰਡ ਸਨਿਆਲ 'ਚ ਘਰਾਂ ਵਿਚ ਪਾਣੀ ਹੋਣ ਕਾਰਨ ਘਰਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ | ਇਸ ਮੌਕੇ ਸਾਬਕਾ ਸਰਪੰਚ ਕਿਸ਼ਨ ਪਾਲ ਸਿੰਘ ਬਿੱਟੂ ਸਨਿਆਲ ਨੇ ਕਿਹਾ ਕਿ ਬਿਆਸ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਵਿਚ ਲਗਪਗ ਕਿਸਾਨ ਖੇਤੀ ਤੇ ਦਿਹਾੜੀ 'ਤੇ ਨਿਰਭਰ ਹਨ, ਜਿਨ੍ਹਾਂ ਦਾ ਗੁਜ਼ਾਰਾ ਖੇਤੀ ਦੇ ਨਾਲ ਹੁੰਦਾ ਹੈ ਪਰ ਤਕਰੀਬਨ ਹਜ਼ਾਰਾਂ ਏਕੜ ਜ਼ਮੀਨ ਪਾਣੀ ਦੀ ਮਾਰ ਹੇਠਾਂ ਆਉਣ ਕਾਰਨ ਇੱਥੋਂ ਦੇ ਕਿਸਾਨ ਨਿਥਲ ਹੋ ਕੇ ਬਹਿ ਚੁੱਕੇ ਹਨ | ਉਨ੍ਹਾਂ ਕਿਹਾ ਕਿ ਕੁੱਝ ਸਾਲ ਪਹਿਲਾਂ ਜ਼ਿਮੀਂਦਾਰ ਆਪ ਹੀ ਬਿਆਸ ਦਰਿਆ 'ਚੋਂ ਰੇਤਾ ਕੱਢ ਲੈਂਦੇ ਸਨ, ਜਿਸ ਕਾਰਨ ਬਿਆਸ ਦਰਿਆ ਡੂੰਘਾ ਰਹਿੰਦਾ ਸੀ ਪਰ ਸਮੇਂ ਦੀ ਸਰਕਾਰਾਂ ਨੇ ਇਸ 'ਤੇ ਰੋਕ ਲਗਾ ਦਿੱਤੀ ਹੈ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਰਕਾਰ ਬਿਆਸ ਦਰਿਆ ਨੂੰ 15 ਤੋਂ 20 ਫੁੱਟ ਡੂੰਘਾ ਕਰਨ ਦਾ ਮਤਾ ਪਾਸ ਕਰੇ ਜੋ ਬਿਆਸ ਦਰਿਆ ਵੱਧ ਪਾਣੀ ਝੱਲ ਸਕੇ |
ਪਿਛਲੀ ਖ਼ਬਰ ਡਾ. ਸਤਪਾਲ ਸਿੰਘ ਬੇਰਸ਼ਾ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ 3 ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।