04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫਤ ਲੈਂਜ਼ ਪਾਏ

ਅਜੀਤ ਡੈਸਕ 02-09-2025
ਗੜ੍ਹਦੀਵਾਲਾ, 1 ਸਤੰਬਰ (ਚੱਗਰ)-ਮਨੁੱਖਤਾ ਦੇ ਭਲੇ ਲਈ ਆਰੰਭ ਕੀਤੇ ਗਏ ਕਾਰਜਾਂ ਦੀ ਲੜੀ ਤਹਿਤ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਸਥਿਤ 'ਸੰਤ ਬਾਬਾ ਹਰਨਾਮ ਸਿੰਘ ਅੱਖਾਂ ਦੇ ਚੈਰੀਟੇਬਲ ਹਸਪਤਾਲ 'ਚ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਸੰਤ ਸੇਵਾ ਸਿੰਘ ਦੀ ਯੋਗ ਅਗਵਾਈ ਹੇਠ ਲਗਾਏ ਅੱਖਾਂ ਦੇ ਆਪ੍ਰੇਸ਼ਨ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਦੇਵ ਆਸ਼ੀਸ਼ ਦੀ ਸਮੁੱਚੀ ਟੀਮ ਵਲੋਂ 80 ਦੇ ਕਰੀਬ ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਉਨ੍ਹਾਂ ਦੇ ਮੁਫ਼ਤ ਲੈਂਜ਼ ਪਾਏ ਗਏ | ਇਸ ਮੌਕੇ ਮਰੀਜ਼ਾਂ ਦੀ ਦੇਖਭਾਲ ਤੇ ਲੰਗਰ ਦਾ ਸੁਚੱਜਾ ਪ੍ਰਬੰਧ ਕੀਤਾ | ਇਸ ਮੌਕੇ ਭਾਈ ਸੁਖਵੀਰ ਸਿੰਘ ਚੋਹਕਾ ਤੇ ਭਾਈ ਕੁਲਦੀਪ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਜਿਥੇ ਸੇਵਾ ਭੁਲਾਈ ਦੇ ਨੇਕ ਤੇ ਵਡਮੁੱਲੇ ਕਾਰਜ ਕੀਤੇ ਜਾ ਰਹੇ ਹਨ, ਉਥੇ ਹੀ ਬਾਣੀ ਦਾ ਪ੍ਰਚਾਰ ਵੀ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ, ਜਿਸ ਦਾ ਸੰਗਤਾਂ ਨੂੰ ਪੂਰਾ ਲਾਹਾ ਲੈਣਾ ਚਾਹੀਦਾ ਹੈ | ਇਸ ਮੌਕੇ ਭਾਈ ਸਤਨਾਮ ਸਿੰਘ ਬਾਹਲਾ, ਭੁਪਿੰਦਰ ਸਿੰਘ ਬਾਹਲਾ, ਭਾਈ ਸੁਖਵਿੰਦਰ ਸਿੰਘ ਮਹੰਤ, ਜਗਤਾਰ ਸਿੰਘ ਮਾਛੀਆਂ, ਅਵਤਾਰ ਸਿੰਘ, ਕਮਲਜੀਤ ਸਿੰਘ ਹਰਦੋਪੱਟੀ, ਭਾਈ ਜਵਾਲਾ ਸਿੰਘ ਆਦਿ ਸਮੇਤ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਨੇਤਰਦਾਨ ਐਸੋਸੀਏਸ਼ਨ ਵਲੋਂ ਤਗੜਾਂ ਸੀਕਰੀ 'ਚ ਜਾਗਰੂਕਤਾ ਕੈਂਪ ਅਗਲੀ ਖ਼ਬਰ ਨਵੇਂ ਅਕਾਲੀ ਦਲ ਨੰੂ ਸਮੂਹ ਪੰਥ ਦਰਦੀਆਂ ਅਤੇ ਪੰਜਾਬੀਆਂ ਨੇ ਮਾਨਤਾ ਦਿੱਤੀ- ਇਆਲੀ, ਵਡਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।