04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨੇਤਰਦਾਨ ਐਸੋਸੀਏਸ਼ਨ ਵਲੋਂ ਤਗੜਾਂ ਸੀਕਰੀ 'ਚ ਜਾਗਰੂਕਤਾ ਕੈਂਪ

ਅਜੀਤ ਡੈਸਕ 02-09-2025
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨੇਤਰਦਾਨ ਐਸੋਸੀਏਸ਼ਨ ਵਲੋਂ ਨੌਜਵਾਨ ਕਿਸਾਨ ਮਜ਼ਦੂਰ ਭਲਾਈ ਸੁਸਾਇਟੀ ਦੇ ਸਹਿਯੋਗ ਨਾਲ ਕਰਤਾਰ ਮੈਮੋਰੀਅਲ ਹਸਪਤਾਲ ਤਗੜਾਂ ਸੀਕਰੀ ਵਿਖੇ ਉਂਕਾਰ ਸਿੰਘ ਖ਼ਾਲਸਾ ਦੀ ਅਗਵਾਈ 'ਚ ਨੇਤਰਦਾਨ ਜਾਗਰੂਕਤਾ ਕੈਂਪ ਲਗਾਇਆ, ਜਿਸ 'ਚ ਕਰਤਾਰ ਮੈਮੋਰੀਅਲ ਹਸਪਤਾਲ ਸੀਕਰੀ ਦੇ ਐਮ.ਡੀ ਪਰਮਵੀਰ ਸਿੰਘ, ਦਵਿੰਦਰ ਸਿੰਘ ਤੇ ਸਮੂਹ ਸਟਾਫ਼ ਨੇ ਹਿੱਸਾ ਲਿਆ | ਇਸ ਮੌਕੇ ਬਹਾਦਰ ਸਿੰਘ ਸੁਨੇਤ ਨੇ ਨੇਤਰਦਾਨ ਐਸੋਸੀਏਸ਼ਨ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਨੇਤਰਦਾਨ ਕਰਨ ਦੇ ਪ੍ਰਤੀ ਜਾਗਰੂਕ ਕੀਤਾ | ਜੋਤ ਹਸਪਤਾਲ ਹਰਿਆਣਾ ਦੇ ਮੁੱਖ ਡਾਕਟਰ ਨੇ ਅੱਖਾਂ ਸੰਬੰਧੀ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਸੰਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਬਾਬਾ ਬਲਵੀਰ ਸਿੰਘ ਬਿਰਧ ਆਸ਼ਰਮ ਹਰਿਆਣਾ ਵਾਲਿਆਂ ਨੇ ਧਰਮ ਨਾਲ ਜੁੜੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਨੇਤਰਦਾਨ ਐਸੋਸੀਏਸ਼ਨ ਵਲੋਂ ਕੀਤੇ ਜਾ ਕੰਮਾਂ ਨੂੰ ਮਾਨਵਤਾ ਦੀ ਸੇਵਾ ਦੱਸਿਆ | ਇਸ ਦੌਰਾਨ ਜਨਰਲ ਸਕੱਤਰ ਬਲਜੀਤ ਸਿੰਘ ਨੇ ਆਉਣ ਵਾਲੇ ਸਮੇਂ 'ਚ ਸੁਸਾਇਟੀ ਦੀਆਂ ਆਉਣ ਵਾਲੇ ਸਮੇਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ | ਮਾਸਟਰ ਦਵਿੰਦਰ ਸਿੰਘ ਬੂਰੇ ਜੱਟਾਂ, ਮਾਸਟਰ ਗੁਰਪ੍ਰੀਤ ਸਿੰਘ, ਮੈਡਮ ਸੰਤੋਸ਼ ਸੈਣੀ, ਮੈਡਮ ਜਤਿੰਦਰ ਕੌਰ ਤੇ ਹੋਰਨਾਂ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ | ਐਮ. ਡੀ. ਪਰਮਵੀਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਅੰਤ 'ਚ ਆਏ ਹੋਏ ਮੁੱਖ ਮਹਿਮਾਨ ਤੇ ਹੋਰਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
ਪਿਛਲੀ ਖ਼ਬਰ ਗੜ੍ਹਸ਼ੰਕਰ ਖੇਤਰ 'ਚ ਹੜ੍ਹਾਂ ਵਰਗੇ ਹਾਲਾਤ, ਬਿਜਲੀ ਘਰ ਵੀ ਪਾਣੀ ਦੀ ਲਪੇਟ 'ਚ ਆਇਆ ਅਗਲੀ ਖ਼ਬਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫਤ ਲੈਂਜ਼ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।