ਕੋਟਫ਼ਤੂਹੀ, 21 ਜੁਲਾਈ (ਅਵਤਾਰ ਸਿੰਘ ਅਟਵਾਲ)-ਪਿਛਲੇ ਲੰਬੇ ਸਮੇਂ ਤੋ ਮੰਨਣਹਾਨਾ ਦੀ ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ਤੇ ਆਸ-ਪਾਸ ਪਿੰਡਾਂ ਦੇ ਲੋਕ ਦੇਰ ਸਵੇਰ ਆਪਣੇ ਮਰੇ ਹੋਏ ਪਸ਼ੂ ਸੁੱਟ ਜਾਂਦੇ ਹਨ, ਬਰਸਾਤ ਦਾ ਮੌਸਮ ਹੋਣ ਕਰਕੇ ਪਸ਼ੂਆਂ ਦਾ ਸਰੀਰ ਗਲਣ ਤੇ ਸੜਨ ਨਾਲ ਆ ਰਹੀ ਬਦਬੂ ਕਾਰਨ ਇਸ ਸੜਕ ਉੱਪਰ ਆਮ ਵਿਅਕਤੀ ਦਾ ਸਫ਼ਰ ਕਰਨਾ ਬਹੁਤ ਮੁਸ਼ਕਿਲ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਹਿਰਾਮ-ਮਾਹਿਲਪੁਰ ਮੁੱਖ ਮਾਰਗ ਤੋਂ ਪਿੰਡ ਮੰਨਣਹਾਨਾ ਨੂੰ ਜਾਣ ਵਾਲੀ ਸੜਕ ਉੱਪਰ ਪੈਂਦੀ ਇਹ ਹੱਡਾਰੋੜੀ ਪਿਛਲੇ ਕਈ ਸਾਲਾਂ ਤੋ ਬੰਦ ਹੈ, ਪਰ ਫਿਰ ਵੀ ਕੋਟਫ਼ਤੂਹੀ ਦੇ ਆਸ-ਪਾਸ ਪਿੰਡਾਂ ਦੇ ਲੋਕ ਆਪਣੇ ਮਰੇ ਹੋਏ ਪਸ਼ੂ ਰਾਤ ਦੇ ਹਨੇਰੇ ਵਿਚ ਇਸ ਹੱਡਾਰੋੜੀ ਦੇ ਬਾਹਰ ਮੁੱਖ ਸੜਕ ਉੱਪਰ ਸੁੱਟ ਕੇ ਚਲਦੇ ਬਣਦੇ ਹਨ | ਬਰਸਾਤ ਦਾ ਮੌਸਮ ਹੋਣ ਕਰ ਕੇ ਇੱਥੇ ਪਏ ਮਿ੍ਤਕ ਪਸ਼ੂਆਂ ਦੇ ਸਰੀਰ ਕਈ ਕਈ ਦਿਨ ਸੜਨ ਕਰ ਕੇ ਉਸ ਦੀ ਆ ਰਹੀ ਬੇ ਹਿਸਾਬਾਂ ਬਦਬੂ ਨਾਲ ਜਿੱਥੇ ਸੜਕ ਉੱਪਰ ਲੰਘਣ ਵਾਲੇ ਰਾਹਗੀਰਾਂ ਦਾ ਮੰਦਾ ਹਾਲ ਹੈ, ਉੱਥੇ ਹੱਡਾਰੋੜੀ ਤੋ ਕੁੱਝ ਗਜ ਦੀ ਦੂਰੀ ਉੱਪਰ ਪੈਂਦੇ ਕੋਟਫ਼ਤੂਹੀ ਦੇ ਸਰਕਾਰੀ ਸੀਨੀਅਰ ਸਮਾਰਟ ਸਕੂਲ ਵੱਲ ਜਦੋਂ ਦਿਨ ਵਿਚ ਤੇਜ ਹਵਾ ਚੱਲਦੀ ਹੈ ਤਾਂ, ਸਕੂਲ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਵੀ ਬਹੁਤ ਮੰਦਾ ਹਾਲ | ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬੰਦ ਪਈ ਹੱਡਾਰੋੜੀ ਦੇ ਬਾਹਰ ਸੜਕ ਉੱਪਰ ਮਰੇ ਪਸ਼ੂ ਸੁੱਟਣ ਵਾਲਿਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |