ਹੁਸ਼ਿਆਰਪੁਰ, 21 ਜੁਲਾਈ (ਬਲਜਿੰਦਰਪਾਲ ਸਿੰਘ)-ਮਹੰਤ ਸੇਵਾ ਦਾਸ ਦੀ 37ਵੀਂ, ਮਹੰਤ ਬਾਬਾ ਬਿਸ਼ੰਭਰ ਦਾਸ ਦੀ 64ਵੀਂ, ਮਹੰਤ ਬਾਬਾ ਧਰਮ ਦਾਸ ਡੇਰਾ ਢੱਕੀ (ਡੱਫਰ) ਦੀ 56ਵੀਂ, ਮਹੰਤ ਜਗਦੀਸ਼ ਦਾਸ ਡੇਰਾ ਢੱਕੀ (ਡੱਫਰ) ਦੀ 51ਵੀਂ, ਬਾਬਾ ਹਰਭਜਨ ਦਾਸ ਪੁਜਾਰੀ ਦੀ 29ਵੀਂ ਬਰਸੀ, ਬਾਬਾ ਦਰਸ਼ਨ ਦਾਸ ਦੀ 45ਵੀਂ ਅਤੇ ਸੰਤ ਕ੍ਰਿਸ਼ਨਾ ਨੰਦ (ਨਿਰਵਾਣ ਜੀ) ਦੀ ਚੌਥੀ ਬਰਸੀ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ, ਹੁਸ਼ਿਆਰਪੁਰ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਰਮਿੰਦਰ ਦਾਸ ਦੀ ਦੇਖ-ਰੇਖ ਹੇਠ ਮਨਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਰਮਿੰਦਰ ਦਾਸ ਨੇ ਦੱਸਿਆ ਕਿ ਉਕਤ ਮਹਾਂਪੁਰਸ਼ਾਂ ਦੀਆਂ ਬਰਸੀਆਂ ਸਬੰਧੀ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ 22 ਜੁਲਾਈ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ, ਉਪਰੰਤ ਬਾਅਦ ਦੁਪਹਿਰ 1 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ 'ਚ ਵੱਖ-ਵੱਖ ਸੰਤ-ਮਹਾਂਪੁਰਸ਼, ਕਥਾਵਾਚਕ ਤੇ ਕੀਰਤਨੀ ਜਥੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਉਣਗੇ |