ਬੁੱਲ੍ਹੋਵਾਲ, 21 ਜੁਲਾਈ (ਲੁਗਾਣਾ)-ਸੈਣੀ ਬਾਰ ਵਿੱਦਿਅਕ ਕਮੇਟੀ ਦਾ ਸਾਲਾਨਾ ਜਨਰਲ ਅਤੇ ਬਜਟ ਇਜਲਾਸ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਸੈਣੀ ਬਾਰ ਸੀਨੀਅਰ ਸੈਕੰਡਰੀ ਸਕੂਲ ਬੁੱਲੋ੍ਹਵਾਲ ਵਿਖੇ ਹੋਇਆ | ਇਜਲਾਸ ਦੀ ਅਰੰਭਤਾ ਤੋਂ ਪਹਿਲਾਂ ਹਾਊਸ ਵਲੋਂ ਸਦੀਵੀਂ ਵਿਛੋੜਾ ਦੇ ਗਏ ਮੈਂਬਰ ਸਾਹਿਬਾਨ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ | ਉਪਰੰਤ ਸਕੱਤਰ ਪ੍ਰਬੰਧਕ ਕਮੇਟੀ ਵਲੋਂ ਸਾਲ 2024-25 ਦੀ ਸੈਣੀ ਬਾਰ ਵਿੱਦਿਅਕ ਸੰਸਥਾਵਾਂ ਦੀ ਵਿੱਦਿਅਕ, ਖੇਡਾਂ, ਸਾਹਿੱਤਿਕ ਅਤੇ ਆਰਥਿਕ ਖੇਤਰ ਦੀ ਪ੍ਰਗਤੀ ਅਤੇ ਪ੍ਰਾਪਤੀਆਂ ਦੀ ਰਿਪੋਰਟ ਲਿਖਤੀ ਰੂਪ ਵਿਚ ਅਤੇ ਪੜ੍ਹ ਕੇ ਹਾਊਸ ਵਿਚ ਪੇਸ਼ ਕੀਤੀ ਗਈ | ਇਸ ਉਪਰੰਤ ਅਗਲੇ ਤਿੰਨ ਸਾਲ ਲਈ ਹਾਊਸ ਵਲੋਂ ਪ੍ਰਬੰਧਕ ਕਮੇਟੀ ਦੀ ਸਰਬ-ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿਚ ਗੁਰਪ੍ਰੀਤ ਸਿੰਘ ਤੰਬੜ ਪ੍ਰਧਾਨ, ਸੁਰਜੀਤ ਸਿੰਘ ਬਿੰਬ ਸੀਨੀ.ਮੀਤ ਪ੍ਰਧਾਨ, ਮਨਜੀਤ ਸਿੰਘ ਜੂਨੀ.ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਫੱਤੋਵਾਲ ਸਕੱਤਰ, ਕਮਲਜੀਤ ਸਿੰਘ ਡੱਲੀ ਜੁਆਇੰਟ ਸਕੱਤਰ, ਸੁਰਜੀਤ ਸਿੰਘ ਸੈਣੀ ਮੈਨੇਜਰ, ਕਮਲਦੀਪ ਸਿੰਘ ਸਹਾਇਕ ਮੈਨੇਜਰ, ਹਰਮਿੰਦਰਜੀਤ ਸਿੰਘ ਕੈਸ਼ੀਅਰ ਅਤੇ ਪ੍ਰੇਮ ਸੈਣੀ ਨੂੰ ਆਡੀਟਰ ਚੁਣਿਆ ਗਿਆ | ਮਾ. ਗੁਰਮੀਤ ਸਿੰਘ ਨੰਦਾਚੌਰ ਨੂੰ ਸਰਬ-ਸੰਮਤੀ ਨਾਲ ਲਾਈਫ ਟਾਈਮ ਸੈਣੀ ਬਾਰ ਵਿਦਿਅਕ ਕਮੇਟੀ ਦਾ ਸਰਪ੍ਰਸਤ ਬਣਾਇਆ ਗਿਆ | ਇਸ ਦੌਰਾਨ ਸਟੇਜ ਸਕੱਤਰ ਦੀ ਜਿੰਮੇਵਾਰੀ ਸਾਬਕਾ ਸਕੱਤਰ ਡਾ.ਜਗਵੀਰ ਸਿੰਘ ਵਲੋਂ ਨਿਭਾਈ ਗਈ | ਅੰਤ ਵਿਚ ਪ੍ਰਧਾਨ ਗੁਰਪ੍ਰੀਤ ਸਿੰਘ ਵਲੋਂ ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਸਮੇਂ ਸਾਬਕਾ ਸਕੱਤਰ ਡਾ. ਜਗਵੀਰ ਸਿੰਘ, ਜਥੇ. ਰਣਧੀਰ ਸਿੰਘ, ਅਮਰੀਕ ਸਿੰਘ ਸੈਣੀ, ਭਰਪੂਰ ਸਿੰਘ ਡਡਿਆਣਾ, ਇੰਸ.ਪਰਮਜੀਤ ਸਿੰਘ, ਕਮਲਜੀਤ ਸਿੰਘ ਕਾਨੂੰਗੋ, ਮੈਡਮ ਗੁਰਮੀਤ ਕੌਰ, ਰਵਿੰਦਰ ਕੌਰ, ਸਰਬਜੀਤ ਕੌਰ, ਪਰਮਜੀਤ ਕੌਰ, ਪਰਮਿੰਦਰਜੀਤ ਕੌਰ, ਗੁਰਲੀਨ ਕੌਰ, ਹਰਵਰਿੰਦਰ ਸਿੰਘ, ਮਾ.ਮਦਨ ਲਾਲ, ਇੰਸ. ਜਸਵੀਰ ਸਿੰਘ, ਕੁਲਜੀਤ ਸਿੰਘ, ਰਮਨਜੀਤ ਸਿੰਘ, ਕਮਲਜੀਤ ਸਿੰਘ ਭੂਪਾ, ਗੁਰਜੀਤ ਸਿੰਘ ਕਾਲਾ, ਪਿੰ੍ਰ. ਸੁਖਵਿੰਦਰ ਕੌਰ, ਪਿ੍ੰ. ਕਮਲਜੀਤ ਸਿੰਘ, ਪਿੰ੍ਰ.ਸਤਵਿੰਦਰ ਸਿੰਘ,, ਪਿੰ੍ਰਸੀ. ਹਰਜਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਨੇਜਰ ਵਲੋਂ ਸਾਲ 2025-26 ਦਾ ਸਾਲਾਨਾ ਬਜਟ ਹਾਊਸ 'ਚ ਪੇਸ਼ ਕੀਤਾ ਗਿਆ ਅਤੇ ਹਾਊਸ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਉਪਰੰਤ ਸਕੂਲ ਵਿਕਾਸ ਵਿਚ ਯੋਗਦਾਨ ਪਾਉਣ ਵਾਲੇ ਦਾਨੀ ਸੱਜਣਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |
ਸੈਣੀ ਬਾਰ ਵਿੱਦਿਅਕ ਕਮੇਟੀ ਬੁੱਲ੍ਹੋਵਾਲ ਦਾ ਜਨਰਲ ਤੇ ਬਜਟ ਇਜਲਾਸ ਹੋਇਆ <br/>
ਅਜੀਤ ਡੈਸਕ
22-07-2025