ਹਾਜੀਪੁਰ, 20 ਜੁਲਾਈ (ਜੋਗਿੰਦਰ ਸਿੰਘ)- ਬਲਾਕ ਕਾਂਗਰਸ ਹਾਜੀਪੁਰ ਦੇ ਮੰਡਲ ਪ੍ਰਧਾਨ ਤੇ 31 ਮੈਂਬਰੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਹਲਕਾ ਇੰਚਾਰਜ ਮੁਕੇਰੀਆਂ ਮੈਡਮ ਇੰਦੂ ਬਾਲਾ ਤੇ ਹਲਕਾ ਕੁਆਰਡੀਨੇਟਰ ਸੁਖਦੇਵ ਸਿੰਘ ਰੰਧਾਵਾ ਦੀ ਅਗਵਾਈ ਵਿਚ ਕਮਿਊਨਿਟੀ ਹਾਲ ਹਾਜੀਪੁਰ ਵਿਖੇ ਹੋਈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਹਾਜੀਪੁਰ ਦੇ ਪ੍ਰਧਾਨ ਕਿਸ਼ੋਰ ਕੁਮਾਰ ਨੇ ਬਲਾਕ ਦੇ ਮੰਡਲ ਪ੍ਰਧਾਨਾਂ ਤੇ 31 ਮੈਂਬਰੀ ਕਮੇਟੀ ਦੀ ਲਿਸਟ ਹਲਕਾ ਕੁਆਰਡੀਨੇਟਰ ਸੁਖਦੇਵ ਸਿੰਘ ਤੇ ਮੈਡਮ ਇੰਦੂ ਬਾਲਾ ਨੂੰ ਸੌਂਪੀ | ਇਸ ਮੌਕੇ ਹਲਕਾ ਕੁਆਰਡੀਨੇਟਰ ਸੁਖਦੇਵ ਸਿੰਘ ਨੇ ਹਲਕੇ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਤਾਂ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ 'ਚ ਕਾਂਗਰਸ ਪਾਰਟੀ ਦੀ ਸਰਕਾਰ ਬਣੇ ਤੇ ਪੰਜਾਬ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ | ਇਸ ਮੌਕੇ ਐਡਵੋਕੇਟ ਸਭਿਆ ਸਾਂਚੀ, ਬਲਾਕ ਕਾਂਗਰਸ ਮੁਕੇਰੀਆਂ ਦੇ ਪ੍ਰਧਾਨ ਰਵਿੰਦਰ ਸਿੰਘ, ਸੁਧੀਰ ਠਾਕੁਰ ਹੈਪੀ, ਮਲਕੀਤ ਸਿੰਘ ਪੋਤਾ, ਅਮਰਜੀਤ ਸਿੰਘ, ਪਰਦੀਪ ਸਿੰਘ, ਦਵਿੰਦਰ ਕੁਮਾਰ ਅਜਮੇਰ ਪ੍ਰਧਾਨ ਬੀ. ਸੀ. ਸੈੱਲ ਬਲਾਕ ਹਾਜੀਪੁਰ, ਜਟਮਲ, ਕਰਨ ਸਿੰਘ, ਮਨੀ ਬਲੱਡਾ, ਜਸਪਾਲ ਲੰਬੜਦਾਰ ਜਤਿੰਦਰ ਕੁਮਾਰ, ਬਸਾਖਾ ਸਿੰਘ, ਰਜਿੰਦਰ ਕੁਮਾਰ, ਰਣਜੀਤ ਸਿੰਘ, ਅਨੁਪ ਕੁਮਾਰ, ਲਾਡੀ ਦਗਨ ਆਦਿ ਹਾਜ਼ਰ ਸਨ |