ਮਾਹਿਲਪੁਰ, 20 ਜੁਲਾਈ (ਰਜਿੰਦਰ ਸਿੰਘ)-ਡੇਰਾ ਸ਼ੇਰਪੁਰ ਕੱਲਰਾਂ ਵਿਖੇ ਸੰਤ ਅਮਰਦਾਸ, ਸੰਤ ਰਾਮ ਕਿ੍ਸ਼ਨ ਤੇ ਬੀਬੀ ਜੁਆਲੀ ਰਾਮ ਦੀ ਯਾਦ 'ਚ ਗੁਰਮਤਿ ਅਤੇ ਸੰਤ ਸਮਾਗਮ ਡੇਰਾ ਮੁਖੀ ਸੰਤ ਰਮੇਸ਼ ਦਾਸ ਦੀ ਦੇਖ ਰੇਖ 'ਚ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਮਨੁੱਖਤਾ ਤੇ ਭਲਾਈ ਨੂੰ ਸਮਰਪਿਤ ਡਾ.ਜਸਵੰਤ ਸਿੰਘ ਵਲੋਂ ਚਲਾਏ ਜਾ ਰਹੇ ਸਿੱਧ ਯੋਗੀ ਟਰੱਸਟ ਪਿੰਡ ਖ਼ਾਨਪੁਰ ਵਲੋਂ ਸਮਾਗਮ ਦੌਰਾਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਕੈਂਪ ਦਾ ਸਾਧੂ ਸੰਪਰਦਾ ਸੁਸਾਇਟੀ ਦੇ ਪ੍ਰਧਾਨ ਸੰਤ ਨਿਰਮਲ ਦਾਸ ਜੋੜੇ ਵਾਲੇ ਤੇ ਉਦਘਾਟਨ ਸੰਸਦ ਮੈਂਬਰ ਡਾ. ਰਾਜ ਕੁਮਾਰ ਵਲੋਂ ਕੀਤਾ ਗਿਆ | ਇਸ ਕੈਂਪ ਦੌਰਾਨ ਐਸ.ਐਮ.ਓ. ਡਾ. ਜਸਵੰਤ ਸਿੰਘ ਥਿੰਦ, ਡਾ. ਪ੍ਰਭਹੀਰ ਦੀ ਪੂਰੀ ਟੀਮ ਵਲੋਂ 900 ਤੋਂ ਵੱਧ ਮਰੀਜ਼ਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆ | ਇਸ ਮੌਕੇ ਲੈਬਾਰਟਰੀ ਅਸਿਸਟੈਂਟ ਨਰਿੰਦਰ ਸਿੰਘ ਸਮਾਜ ਭਲਾਈ ਦੇ ਕਾਰਜਾਂ ਦੀ ਲੜੀ ਨੂੰ ਜਾਰੀ ਰੱਖਦਿਆਂ ਮਹਿੰਗੇ ਟੈੱਸਟ ਮੁਫ਼ਤ ਕੀਤੇ ਗਏ | ਇਸ ਮੌਕੇ ਸੰਤ ਰਮੇਸ਼ ਦਾਸ ਨੇ ਸਿੱਧ ਜੋਗੀ ਟਰੱਸਟ ਦੀ ਪੂਰੀ ਟੀਮ ਦਾ ਸਨਮਾਨ ਕੀਤਾ | ਇਸ ਮੌਕੇ ਡਾ. ਜਤਿੰਦਰ ਕੁਮਾਰ, ਰਜਿੰਦਰ ਸਿੰਘ, ਕੁਲਦੀਪ ਸਿੰਘ ਬੰਬੇਲੀ, ਸੰਦੀਪ ਕੁਮਾਰ, ਅਮਰਜੀਤ ਸਿੰਘ ਸੈਕਟਰੀ, ਹਰਜਿੰਦਰ ਕੁਮਾਰ, ਅਮਰਜੀਤ ਮਨੂ, ਮਨੀ ਰਾਮ, ਰਾਮ ਲਾਲ, ਦੁਰਯੋਜਨ ਸਿੰਘ ਯੂ ਕੇ, ਰਾਜੇਸ਼ ਕੁਮਾਰ, ਭੁਪਿੰਦਰ ਸਿੰਘ, ਅਰਸ਼ਦੀਪ ਕੌਰ, ਨਵਜੋਤ ਚੰਦ ਲਾਲ ਸਮੇਤ ਹੋਰ ਹਾਜ਼ਰ ਸਨ |