15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਧਰਤੀ 'ਤੇ ਵਧ ਰਹੇ ਗੈਂਗਸਟਰਵਾਦ ਕਾਰਨ ਨੌਜਵਾਨ ਪੀੜ੍ਹੀ ਖ਼ਤਰੇ 'ਚ- ਮਾਸਟਰ ਗੁਰਮੀਤ ਸਿੰਘ <br/>

ਅਜੀਤ ਡੈਸਕ 21-07-2025
ਦਸੂਹਾ, 20 ਜੁਲਾਈ (ਕੌਸ਼ਲ)- ਪੰਜਾਬ ਦੀ ਧਰਤੀ ਵਿਰਸੇ, ਵਿੱਦਿਆ ਤੇ ਸੂਰਬੀਰਾਂ ਦੀ ਪਛਾਣ ਸੀ, ਅੱਜ ਉੱਥੇ ਗੋਲੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ | ਗੈਂਗਸਟਰਾਂ ਦੀ ਵਧਦੀ ਗਤੀਵਿਧੀ ਨੇ ਨਾ ਸਿਰਫ਼ ਕਾਨੂੰਨ ਵਿਵਸਥਾ ਨੂੰ ਚੁਣੌਤੀ ਦਿੱਤੀ ਹੈ, ਸਗੋਂ ਪੰਜਾਬੀ ਨੌਜਵਾਨੀ ਨੂੰ ਭਟਕਾਉਣ ਦਾ ਰਾਹ ਵੀ ਦਿਖਾ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਮਾਸਟਰ ਗੁਰਮੀਤ ਲਾਲ ਨੇ ਕੀਤਾ | ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਹਫ਼ਤਿਆਂ ਵਿਚ ਅੰਮਿ੍ਤਸਰ, ਲੁਧਿਆਣਾ, ਮੋਗਾ ਅਤੇ ਜਲੰਧਰ, ਹੁਸ਼ਿਆਰਪੁਰ ਵਰਗੇ ਸ਼ਹਿਰਾਂ ਵਿਚ ਗੈਂਗਵਾਰ ਦੀਆਂ ਘਟਨਾਵਾਂ ਵਧੀਆਂ ਹਨ, ਦਿਨ ਦੇ ਉਜਾਲੇ 'ਚ ਗੋਲੀਬਾਰੀ ਅਤੇ ਧਮਕੀਆਂ ਆਮ ਹੋ ਚੁੱਕਾ ਹੈ | ਨੌਜਵਾਨ ਹਥਿਆਰ ਫੜ ਕੇ ਨਾਮ ਕਮਾਉਣ ਦੀ ਭੁੱਲ-ਭੁਲਈਆਂ ਦੇ ਰਾਹ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਵੀ ਇਸੇ ਜ਼ਹਿਰ ਦਾ ਹਿੱਸਾ ਬਣ ਗਿਆ ਹੈ | ਮਾਸਟਰ ਗੁਰਮੀਤ ਲਾਲ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਸਖਤ ਕਦਮ ਚੁੱਕਣੇ ਪੈਣਗੇ |

ਪਿਛਲੀ ਖ਼ਬਰ ਬਾਬਾ ਹੰਸ ਦਾਸ (ਘਾਟੀ ਵਾਲੇ) ਦੇ ਜਨਮ ਉਤਸਵ ਸੰਬੰਧੀ ਸਮਾਗਮ 24 ਨੂੰ ਅਗਲੀ ਖ਼ਬਰ ਗੰਨੇ ਦਾ ਬਕਾਇਆ ਦਿੱਤਾ ਜਾਵੇ, ਅਗਲੇ ਸੀਜ਼ਨ ਲਈ ਰੇਟ ਦਾ ਤੁਰੰਤ ਐਲਾਨ ਹੋਵੇ- ਹੀਰਾਹਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।