ਦਸੂਹਾ, 20 ਜੁਲਾਈ (ਕੌਸ਼ਲ)- ਸਮੇਂ-ਸਮੇਂ 'ਤੇ ਸੂਬੇ ਦੇ ਕਿਸਾਨਾਂ ਨੂੰ ਮੌਜੂਦਾ ਸਰਕਾਰਾਂ ਦਾ ਬੂਹਾ ਖੜਕਾ ਕੇ ਆਪਣੀਆਂ ਮੰਗਾਂ ਬਾਰ-ਬਾਰ ਚੇਤੇ ਕਰਾਉਣਾ, ਸਰਕਾਰ ਦੀ ਲਾਪਰਵਾਹੀ ਸਾਬਤ ਹੁੰਦੀ ਹੈ | ਆਪਣੀਆਂ ਮੰਗਾਂ 'ਤੇ ਚਾਨਣਾ ਪਾਉਂਦੇ ਹੋਏ ਕਿਸਾਨ ਆਗੂ ਨੰਬਰਦਾਰ ਸਤਪਾਲ ਸਿੰਘ ਹੀਰਾ ਨੇ ਕਿਹਾ ਕਿ ਕਿਸਾਨਾਂ ਦੀ ਮੁੱਖ ਮੰਗ ਹੈ ਕਿ ਗੰਨੇ ਦੇ ਰਹਿੰਦੇ 61 ਰੁਪਏ ਪ੍ਰਤੀ ਕੁਇੰਟਲ ਬਕਾਏ ਦੀ ਰਕਮ ਨੂੰ ਜਿੰਨੀ ਜਲਦੀ ਹੋ ਸਕੇ, ਰਹਿੰਦੇ ਕਿਸਾਨ ਸਾਥੀਆਂ ਦੇ ਖਾਤਿਆਂ 'ਚ ਜਮਾਂ ਕਰਵਾਇਆ ਜਾਵੇ | ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਕਮ ਲੰਬੇ ਸਮੇਂ ਤੋਂ ਅਟਕੀ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਖੇਤੀਬਾੜੀ ਦੇ ਹੋਰ ਕੰਮਾਂ ਲਈ ਆਰਥਿਕ ਮੁਸ਼ਕਿਲਾਂ ਆ ਰਹੀਆਂ ਹਨ | ਕਿਸਾਨ ਆਗੂ ਸਤਪਾਲ ਸਿੰਘ ਨੇ ਇਹ ਵੀ ਮੰਗ ਕੀਤੀ ਹੈ ਕਿ 2025-26 ਦੇ ਗੰਨਾ ਸੀਜ਼ਨ ਲਈ ਸੂਚਿਤ ਮੁੱਲ ਦਾ ਵੀ ਤੁਰੰਤ ਐਲਾਨ ਕੀਤਾ ਜਾਵੇ |