15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਦਸੂਹਾ 'ਚ ਯੂਰੀਆ ਦੀ ਭਾਰੀ ਕਮੀ, ਕਿਸਾਨ ਪ੍ਰੇਸ਼ਾਨ <br/>

ਅਜੀਤ ਡੈਸਕ 21-07-2025
ਦਸੂਹਾ, 20 ਜੁਲਾਈ (ਕੌਸ਼ਲ)- ਇਲਾਕਾ ਦਸੂਹਾ ਵਿਚ ਯੂਰੀਆ ਖਾਦ ਦੀ ਕਮੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਵਧੀਆ ਪੈਦਾਵਾਰ ਲਈ ਜ਼ਰੂਰੀ ਯੂਰੀਆ ਨਾ ਮਿਲਣ ਕਰਕੇ ਕਿਸਾਨ ਲੰਬੀਆਂ ਲਾਈਨਾਂ 'ਚ ਖੜੇ ਹੋਣ 'ਤੇ ਮਜਬੂਰ ਹਨ | ਕਿਸਾਨ ਆਗੂ ਮਨਜੀਤ ਸਿੰਘ ਬਨਿਆਲ ਨੇ ਕਿਹਾ ਕਿ 'ਹੁਣੀ ਮੌਸਮ ਵਿਚ ਯੂਰੀਆ ਦੀ ਲੋੜ ਸਭ ਤੋਂ ਵੱਧ ਹੁੰਦੀ ਹੈ, ਪਰ ਸਾਨੂੰ ਆਪਣੇ ਹੱਕ ਲਈ ਕਤਾਰਾਂ 'ਚ ਖੜੇ ਹੋਣਾ ਪੈ ਰਿਹਾ ਹੈ | ਖਾਦ ਉਪਲਬਧ ਨਹੀਂ ਤੇ ਕਈ ਥਾਵਾਂ 'ਤੇ ਕਾਲਾਬਾਜ਼ਾਰੀ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ | ਇਹ ਸਿੱਧਾ ਕਿਸਾਨ ਦੀ ਆਮਦਨ 'ਤੇ ਵੱਡਾ ਵਾਰ ਹੈ | ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਤੁਰੰਤ ਹਸਤਖੇਪ ਕਰੇ ਅਤੇ ਯੂਰੀਆ ਦੀ ਉਪਲਬਧਤਾ ਯਕੀਨੀ ਕਰੇ | ਬਨਿਆਲ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਹਾਲਾਤ ਨਾ ਸੁਧਰੇ ਤਾਂ ਕਿਸਾਨਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |

ਪਿਛਲੀ ਖ਼ਬਰ ਗੰਨੇ ਦਾ ਬਕਾਇਆ ਦਿੱਤਾ ਜਾਵੇ, ਅਗਲੇ ਸੀਜ਼ਨ ਲਈ ਰੇਟ ਦਾ ਤੁਰੰਤ ਐਲਾਨ ਹੋਵੇ- ਹੀਰਾਹਾਰ <br/> ਅਗਲੀ ਖ਼ਬਰ ਪਰਿਵਾਰ ਨੂੰ ਕਮਰੇ 'ਚ ਬੰਦ ਕਰਕੇ ਨਕਦੀ ਤੇ ਕੀਮਤੀ ਸਾਮਾਨ ਕੀਤਾ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।