ਕੋਟਫ਼ਤੂਹੀ, 20 ਜੁਲਾਈ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਈਸਪੁਰ 'ਚ ਘਰ 'ਚ ਏ. ਸੀ ਵਾਲੇ ਕਮਰੇ ਵਿਚ ਸੁੱਤੇ ਪਰਿਵਾਰ ਦੇ ਕਮਰੇ ਨੂੰ ਬਾਹਰਲਾ ਕੁੰਡਾ ਲਗਾ ਕੇ ਉਨ੍ਹਾਂ ਨੂੰ ਬੰਦ ਕਰ ਕੇ ਘਰ ਅੰਦਰੋਂ ਸਵਾ ਲੱਖ ਰੁਪਏ ਨਕਦੀ ਤੇ ਸੋਨੇ ਦੀ ਚੇਨ, ਵਾਲੀਆਂ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਿਰੰਜਨ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ ਦੀ ਤਰ੍ਹਾਂ ਘਰ ਦੇ ਮੁੱਖ ਦਰਵਾਜੇ ਬੰਦ ਕਰ ਕੇ ਘਰ ਦੇ ਇਕ ਏ. ਸੀ. ਵਾਲੇ ਕਮਰੇ ਵਿਚ ਆਪਣੀ ਪਤਨੀ, ਬੇਟੇ, ਨੂੰ ਹ ਤੇ ਦੋਵੇਂ ਬੱਚਿਆਂ ਨਾਲ ਸੁੱਤੇ ਹੋਏ ਸਨ | ਜਦੋਂ ਉਹ ਰਾਤ ਸਵਾ 12 ਕੁ ਵਜੇ ਦੇ ਕਰੀਬ ਪਿਸ਼ਾਬ ਕਰਨ ਉੱਠੇ ਤਾ ਕਮਰੇ ਨੂੰ ਕਿਸੇ ਨੇ ਬਾਹਰੋਂ ਕੁੰਡਾ ਲਗਾ ਕੇ ਬੰਦ ਕਰ ਦਿੱਤਾ ਸੀ, ਤਾਂ ਉਨ੍ਹਾਂ ਗੁਆਂਢ 'ਚ ਫ਼ੋਨ ਕਰ ਕੇ ਬੰਦ ਕਮਰੇ ਦਾ ਕੁੰਡਾ ਖੁਲ੍ਹਵਾਇਆ ਤੇ ਵੇਖਿਆ ਕਿ ਚੋਰ ਘਰ ਦੀਆਂ ਦੋਵੇਂ ਅਲਮਾਰੀਆਂ ਤੇ ਹੋਰ ਕਮਰਿਆਂ 'ਚ ਤਸੱਲੀ ਨਾਲ ਫੋਲਾ ਫਰੋਲੀ ਕਰ ਕੇ 6 ਮਾਸੇ ਦੀਆਂ ਘਰ ਵਾਲੀ ਦੀਆਂ ਸੋਨੇ ਦੀਆਂ ਵਾਲੀਆਂ, ਇਕ ਅੱਧੇ ਤੋਲੇ ਦੀ ਸੋਨੇ ਦੀ ਮੁੰਦਰੀ, ਇਕ ਚਾਂਦੀ ਦੀ ਚੇਨ ਤੇ ਘਰ ਵਿਚ ਪਈ ਸਵਾ ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ | ਇਹ ਚੋਰ ਘਰ ਦੇ ਨਾਲ ਲੱਗਦੀ ਛੋਟੀ ਗਲੀ ਵਿਚੋਂ ਨਾਲ ਦੇ ਘਰ ਦੀ ਤਾਕੀ ਤੇ ਪੈਰ ਰੱਖ ਕੇ ਘਰ ਦੀ ਕੰਧ ਟੱਪ ਕੇ ਵਿਹੜੇ ਅੰਦਰ ਦਾਖਲ ਹੋਏ ਤੇ ਮੁੱਖ ਬੰਦ ਦਰਵਾਜੇ ਦੀ ਜਾਲੀ ਪਾੜ ਕੇ ਅੰਦਰਲਾ ਕੁੰਡਾ ਖੋਲ੍ਹ ਕੇ ਕਮਰਿਆਂ ਅੰਦਰ ਦਾਖਲ ਹੋਏ ਤੇ ਫਿਰ ਚੋਰੀ ਨੂੰ ਅੰਜਾਮ ਦਿੱਤਾ | ਸੀ.ਸੀ.ਟੀ.ਵੀ ਕੈਮਰੇ ਦੀ ਫ਼ੁਟੇਜ ਅਨੁਸਾਰ ਇਹ ਤਿੰਨ ਨੌਜਵਾਨ ਚੋਰ ਮੋਟਰਸਾਈਕਲ ਤੇ ਗੁਰਦੁਆਰਾ ਕੁੰਦਵਾਲਾ ਸਾਹਿਬ ਦੇ ਕੋਲ ਇਕ ਘਰ ਵਿਚ ਰਹਿੰਦੀ ਇਕੱਲੀ ਔਰਤ ਦਾ ਗੇਟ ਨੂੰ ਤੋੜ ਰਹੇ ਸਨ ਤਾਂ ਉਸ ਨੇ ਮੌਕੇ 'ਤੇ ਪਿੰਡ ਫ਼ੋਨ ਕਰਕੇ ਮੁਹਤਬਰ