ਨੰਗਲ ਬਿਹਾਲਾਂ, 20 ਜੁਲਾਈ (ਵਿਨੋਦ ਮਹਾਜਨ)- ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਬਿਹਾਲਾਂ ਵਿਖੇ ਵਿਦਿਆਰਥਣ ਬਾਣੀ ਵਲੋਂ ਅਪਣਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਹਾਜ਼ਰ ਉਨ੍ਹਾਂ ਦੇ ਪਿਤਾ ਵਿਕਾਸ ਕੁਮਾਰ ਵਲੋਂ ਸਕੂਲ ਦੇ ਸਾਰੇ ਬੱਚਿਆਂ ਨੂੰ ਖਾਣ ਪੀਣ ਦਾ ਸਾਮਾਨ ਅਤੇ ਸਟੇਸ਼ਨਰੀ ਵੰਡੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸੀ.ਐਚ.ਟੀ ਜਸਵੀਰ ਸਿੰਘ ਨੇ ਕਿਹਾ ਕਿ ਵਿਕਾਸ ਕੁਮਾਰ ਨੇ ਪੁੱਤਰ ਅਤੇ ਪੁੱਤਰੀ 'ਚ ਕੋਈ ਫ਼ਰਕ ਨਾ ਸਮਝਦੇ ਹੋਏ ਸਮਾਜ ਨੂੰ ਖ਼ਾਸ ਸੁਨੇਹਾ ਦਿੱਤਾ ਹੈ |