14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਸੰਤ ਬਾਬਾ ਸਮੁੰਦ ਸਿੰਘ ਯਾਦਗਾਰੀ ਛਿੰਝ ਮੇਲਾ ਸਮਾਪਤ <br/>

ਪਿੰਡ ਰੜਾ ਵਿਖੇ ਛਿੰਝ ਮੇਲੇ ਦੌਰਾਨ ਰੂਮਾਲੀ ਦੀ ਕੁਸ਼ਤੀ ਸ਼ੁਰੂ ਕਰਵਾਉਂਦੇ ਹੋਏ ਹੈੱਡ ਗ੍ਰੰਥੀ ਭਾਈ ਦਲਵੀਰ ਸਿੰਘ ਨਾਲ ਸਰਪੰਚ ਚਰਨਜੀਤ ਸਿੰਘ ਨਿੱਕੂ ਸੰਧੂ, ਸੰਦੀਪ ਸਿੰਘ ਦਿੱਲੀ, ਜੋਗਿੰਦਰ ਸਿੰਘ ਸ਼ਾਹ, ਬਲਜੀਤ ਸਿੰਘ ਸੰਧੂ ਅਤੇ ਹੋਰ | ਤਸਵੀਰ : ਮੁਲਤਾਨੀ <br/> 20-07-2025
ਮਿਆਣੀ, 19 ਜਲਾਈ (ਹਰਜਿੰਦਰ ਸਿੰਘ ਮੁਲਤਾਨੀ)- ਤਪ ਅਸਥਾਨ ਸੰਤ ਬਾਬਾ ਸਮੁੰਦ ਸਿੰਘ ਗੁਰਦੁਆਰਾ ਕਲਗ਼ੀਧਰ ਕੋਟ ਰੜਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਸਮੁੰਦ ਸਿੰਘ ਦੀ ਯਾਦ ਵਿਚ ਦੁਆਬੇ ਦਾ ਸਭ ਤੋਂ ਵੱਡਾ ਅਤੇ ਪੁਰਾਣਾ 97ਵਾਂ ਛਿੰਝ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗਰਾਮ ਪੰਚਾਇਤ, ਪਰਵਾਸੀ ਭਾਰਤੀਆਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ 97ਵੇਂ ਛਿੰਝ ਮੇਲੇ ਦੌਰਾਨ ਵੱਡੀ ਰੁਮਾਲੀ ਦੀ ਕੁਸ਼ਤੀ ਇਰਾਨੀ ਪਹਿਲਵਾਨ, ਮਿਰਜ਼ਾ ਇਰਾਨੀ ਤੇ ਭੋਲਾ ਵਾਰਨ ਦੇ ਵਿਚਕਾਰ ਹੋਈ | ਫਸਵੇਂ ਮੁਕਾਬਲੇ ਦੌਰਾਨ ਇਹ ਕੁਸ਼ਤੀ ਬਰਾਬਰ ਰਹੀ | ਛਿੰਝ ਮੇਲੇ ਦੀ ਆਰੰਭਤਾ ਹੈੱਡ ਗ੍ਰੰਥੀ ਭਾਈ ਦਲਵੀਰ ਸਿੰਘ ਤੇ ਗੁਰਦੁਆਰਾ ਨਿਰਮਲ ਆਸ਼ਰਮ ਰੜਾ ਦੇ ਹੈੱਡ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਨੇ ਸ਼ੁਰੂ ਕਰਵਾਈ | ਦੂਜੀਆਂ ਕੁਸ਼ਤੀ ਮੁਕਾਬਲਿਆਂ ਵਿਚ ਅਨਮੋਲ ਸੰਧੂ ਰੜਾ ਨੇ ਸੋਨੰੂ ਪਟਿਆਲਾ ਨੂੰ ਚਿੱਤ ਕੀਤਾ | ਅਮਨਦੀਪ ਜਲੰਧਰ ਨੇ ਸੰਨ੍ਹੀ ਅੰਮਿ੍ਤਸਰ ਨੂੰ, ਪੰਮਾ ਡੇਰਾ ਬਾਬਾ ਨਾਨਕ ਨੇ ਗਾਗੂ ਤਲਵਾੜਾ ਨੂੰ, ਗਿੰਦਰ ਲਾਲੀਆਂ ਗੜ੍ਹਸ਼ੰਕਰ ਨੇ ਹਸਨ ਲੁਧਿਆਣਾ ਨੂੰ, ਮਲਕੀਤ ਲੀਲ੍ਹਾ ਨੇ ਕਾਲਾ ਦੀਨਾਨਗਰ ਨੂੰ ਹਰਾਇਆ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਹੈੱਡ ਗ੍ਰੰਥੀ ਦਲਵੀਰ ਸਿੰਘ, ਜਗਜੀਤ ਸਿੰਘ ਅਮਰੀਕਾ, ਹਰਦੀਪ ਸਿੰਘ ਸੰਧੂ, ਜੋਗਿੰਦਰ ਸਿੰਘ ਸ਼ਾਹ, ਬੂਟਾ ਸਿੰਘ, ਸੁਖਜਿੰਦਰ ਸਿੰਘ, ਮਾਸਟਰ ਜਗਦੀਸ਼ ਸਿੰਘ, ਸਰਪੰਚ ਚਰਨਜੀਤ ਸਿੰਘ ਨਿੱਕੂ ਸੰਧੂ, ਬਲਜੀਤ ਸਿੰਘ ਸੰਧੂ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਸਵੀਰ ਸਿੰਘ, ਨੰਬਰਦਾਰ ਸ਼ਿਵਦੀਪ ਸਿੰਘ ਸੰਧੂ, ਪ੍ਰਧਾਨ ਅਮਰਜੀਤ ਸਿੰਘ ਸੰਧੂ, ਸਾਬਕਾ ਪ੍ਰਧਾਨ ਪਰਮਜੀਤ ਸਿੰਘ, ਗੁਰਜੀਤ ਸਿੰਘ ਛਿੰਦਾ, ਸੰਦੀਪ ਸਿੰਘ ਦਿੱਲੀ, ਦਵਿੰਦਰ ਸਿੰਘ, ਸਤਨਾਮ ਸਿੰਘ, ਰਘਬੀਰ ਸਿੰਘ, ਸਰਪੰਚ ਦੀਦਾਰ ਸਿੰਘ ਗੰਧੂਵਾਲ, ਜਗਜੀਤ ਸਿੰਘ ਇੰਗਲੈਂਡ, ਡਾਕਟਰ ਬਲਵਿੰਦਰ ਸਿੰਘ ਰਾਣਾ, ਬਲਜੀਤ ਸਿੰਘ ਕੈਲਗਰੀ, ਜਸਵਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਇੰਗਲੈਂਡ, ਮਨਦੀਪ ਸਿੰਘ ਦਿੱਲੀ, ਪਰਮਿੰਦਰ ਸਿੰਘ ਸੰਧੂ, ਕੁਲਦੀਪ ਸਿੰਘ ਸੰਧੂ, ਗੁਰਦਿਆਲ ਸਿੰਘ ਸੰਧੂ, ਏ.ਐੱਸ.ਆਈ. ਨਰਿੰਦਰ ਸਿੰਘ, ਬਲਵਿੰਦਰ ਸਿੰਘ ਬਿੰਦਰ, ਅਵਨੀਤ ਸਿੰਘ ਸੰਧੂ ਪੈਟਰੋਲ ਪੰਪ ਵਾਲੇ, ਏ.ਐੱਸ.ਆਈ. ਲਖਵਿੰਦਰ ਸਿੰਘ, ਸਾਬਕਾ ਸਰਪੰਚ ਲਖਬੀਰ ਸਿੰਘ ਅÏਲਖ ਮੇਵਾ ਮਿਆਣੀ, ਸਰਪੰਚ ਮਲਕੀਤ ਸਿੰਘ ਸਲੇਮਪੁਰ, ਰਿਪੂ ਦਮਨ ਸਿੰਘ, ਰਵਿੰਦਰ ਪਾੜਾ ਆਦਿ ਨੇ ਛਿੰਝ ਮੇਲੇ ਦੌਰਾਨ ਹਾਜ਼ਰੀ ਲਗਵਾਈ | ਮੰਚ ਸੰਚਾਲਨ ਦੀ ਸੇਵਾ ਦਵਿੰਦਰ ਕਿੱਲੀ ਸ਼ਾਹਕੋਟ ਨੇ ਬਾਖ਼ੂਬੀ ਨਾਲ ਨਿਭਾਈ |

ਪਿਛਲੀ ਖ਼ਬਰ ਸਿਆਸਤ ਤੋਂ ਉਪਰ ਉੱਠ ਕੇ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਮੁੱਖ ਮੰਤਵ-ਨਿਮਿਸ਼ਾ ਮਹਿਤਾ <br/> ਅਗਲੀ ਖ਼ਬਰ ਸਹਿਕਾਰੀ ਸਭਾ ਵਿਸ਼ਨਪੁਰ 'ਚ ਅੰਤਰਰਾਸ਼ਟਰੀ ਸਹਿਕਾਰੀ ਸਾਲ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।