ਕੋਟਫ਼ਤੂਹੀ, 19 ਜੁਲਾਈ (ਅਟਵਾਲ)-ਚੇਲਾ-ਮੁਖਸੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ.ਏ. ਭਾਗ ਤੀਸਰੇ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਪ੍ਰਬੰਧਕ ਕਮੇਟੀ ਪ੍ਰਧਾਨ ਕੁਲਜੀਤ ਸਿੰਘ ਪਰਮਾਰ, ਕਾਲਜ ਦੀ ਕਾਰਜਕਾਰੀ ਪਿ੍ੰਸੀਪਲ ਡਾ ਸਰੂਪ ਰਾਣੀ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ. ਏ ਭਾਗ ਤੀਸਰੇ ਦੇ ਨਤੀਜੇ ਵਿਚੋਂ ਕਾਲਜ ਦੀ ਵਿਦਿਆਰਥਣ ਪ੍ਰੀਆ ਨੇ 77. 33 ਫ਼ੀਸਦੀ ਅੰਕ ਹਾਸਲ ਕਰ ਕੇ ਪਹਿਲਾ, ਰਮਨਦੀਪ ਕੌਰ ਨੇ 77.16 ਫ਼ੀਸਦੀ ਅੰਕ ਹਾਸਲ ਕਰਕੇ ਦੂਸਰਾ ਤੇ ਰਾਜਵੀਰ ਕੌਰ ਨੇ 75.5 ਫ਼ੀਸਦੀ ਅੰਕ ਹਾਸਲ ਕਰ ਕੇ ਤੀਸਰਾ ਸਥਾਨ ਹਾਸਲ ਕੀਤਾ | ਇਸ ਮੌਕੇ ਕਾਰਜਕਾਰੀ ਪਿ੍ੰਸੀਪਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਸਖ਼ਤ ਮਿਹਨਤ ਕਰਨ ਸਿੱਖਿਆ ਦੇ ਖੇਤਰ 'ਚ ਕਾਮਯਾਬੀ ਹਾਸਲ ਕਰਨ ਲਈ ਪ੍ਰੇਰਿਆ | ਇਸ ਮੌਕੇ ਪ੍ਰੋ. ਗਗਨਦੀਪ ਕੌਰ, ਪ੍ਰੋ. ਨਿਤਾਸ਼ਾ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਰੋਹਿਤਦੀਪ ਕੌਰ, ਪ੍ਰੋ. ਸੁਰਭੀ ਛਾਬੜਾ ਆਦਿ ਹਾਜ਼ਰ ਸਨ |