ਦਸੂਹਾ, 19 ਜੁਲਾਈ (ਕੌਸ਼ਲ)- ਸਿਹਤ ਵਿਭਾਗ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਅਗਵਾਈ ਹੇਠ ਐਂਟੀ ਡੇਂਗੂ ਕੰਪੇਨ 'ਹਰ ਸ਼ੁੱਕਰਵਾਰ ਡੇਂਗੂ ਤੇ ਵਾਰ' ਤਹਿਤ ਸਿਵਲ ਹਸਪਤਾਲ ਦਸੂਹਾ ਦੀਆਂ ਟੀਮਾਂ ਵਲੋਂ ਦਸੂਹਾ ਅੰਦਰ ਪੈਂਦੇ ਪੈਂਦੇ ਪੁਲਿਸ ਲਾਈਨ, ਪੁਲਿਸ ਸਟੇਸ਼ਨ ਅਤੇ ਖ਼ਾਲੀ ਪਲਾਟ ਵਿਖੇ ਡੇਂਗੂ ਸਰਵੇ ਵਿਖੇ ਕੀਤਾ ਗਿਆ | ਇਸ ਮੌਕੇ ਸਿਹਤ ਕਰਮਚਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਹਰ ਹਫ਼ਤੇ ਡਰਾਈ ਡੇ ਮਨਾਇਆ ਜਾਂਦਾ ਹੈ ਅਤੇ ਸਿਵਲ ਹਸਪਤਾਲ ਦਸੂਹਾ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਓ, ਰੋਕਥਾਮ ਅਤੇ ਇਸ ਦੇ ਲੱਛਣਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਘਰਾਂ ਕੂਲਰ, ਫਿ੍ਜ ਦੀਆਂ ਟਰੇਆਂ, ਟੈਂਕੀਆਂ ਦੇ ਢੱਕਣ, ਟਾਇਰ, ਗਮਲੇ ਕਬਾੜ ਆਦਿ ਨੂੰ ਹਰ ਹਫ਼ਤੇ ਵਿਚ ਇੱਕ ਦਿਨ ਸਾਫ਼ ਕਰਕੇ ਸੁਕਾਉਣਾ ਜ਼ਰੂਰ ਚਾਹੀਦਾ ਹੈ ਤਾਂ ਜੋ ਮੱਛਰ ਦਾ ਲਾਰਵਾ ਪੈਦਾ ਨਾ ਹੋ ਸਕੇ | ਬੁਖ਼ਾਰ ਦੇ ਲੱਛਣ ਜਿਵੇਂ ਤੇਜ਼ ਬੁਖ਼ਾਰ, ਸਿਰ ਦਰਦ ਮਾਸ ਪੇਸੀਆਂ ਵਿਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿ੍ਹਆਂ ਅਤੇ ਨੱਕ ਵਿਚੋਂ ਖ਼ੂਨ ਦਾ ਵਗਣਾ ਆਦਿ ਹੋ ਸਕਦੇ ਹਨ | ਜੇਕਰ ਕਿਸੇ ਨੂੰ ਡੇਂਗੂ ਵਰਗੇ ਲੱਛਣ ਦਿਖਾਈ ਦੇਣ ਤਾਂ ਨੇੜੇ ਦੇ ਸਰਕਾਰੀ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ | ਇਸ ਮੌਕੇ ਐੱਸ.ਐੱਚ.ਓ. ਦਸੂਹਾ ਰਜਿੰਦਰ ਸਿੰਘ, ਮੁਣਸ਼ੀ ਕੁਲਵਿੰਦਰ ਸਿੰਘ, ਏ.ਐੱਸ.ਆਈ ਗੁਰਬਚਨ ਸਿੰਘ, ਏ.ਐੱਸ.ਆਈ ਜਗਦੀਸ਼ ਕੁਮਾਰ, ਏ.ਐੱਸ.ਆਈ. ਗੁਰਮੇਲ ਸਿੰਘ, ਏ.ਐੱਸ.ਆਈ ਨਿਸ਼ਾਨ ਸਿੰਘ, ਏ.ਐੱਸ.ਆਈ. ਬਲਜੀਤ ਸਿੰਘ,ਏ.ਐੱਸ.ਆਈ. ਕਰਤਾਰ ਸਿੰਘ, ਐੱਚ.ਸੀ. ਬਲਜੀਤ ਸਿੰਘ, ਸਿਹਤ ਕਰਮਚਾਰੀ ਗੁਰਨਾਮ ਸਿੰਘ, ਅਮਰਦੀਪ ਸਿੰਘ ਕੰਪਿਊਟਰ ਅਪਰੇਟਰ ਐਮ.ਸੀ ਆਫ਼ਿਸ, ਦਵਿੰਦਰ ਸਿੰਘ, ਕਮਲ ਕੁਮਾਰ, ਲਵਪ੍ਰੀਤ ਸਿੰਘ, ਨੇਹਾ ਅਤੇ ਨਰਸਿੰਗ ਕਾਲਜ ਹਾਜ਼ਰ ਹੋਏ |