14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਵੁੱਡਲੈਂਡ ਓਵਰਸੀਜ਼ ਸਕੂਲ ਦੇ ਈਕੋ ਕਲੱਬ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਕੀਤਾ ਜਾਗਰੂਕ <br/>

ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਲਈ ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਨੁੱਕੜ ਨਾਟਕ ਦੇ ਦਿ੍ਸ਼ | ਤਸਵੀਰ : ਹਮਸ਼ਾਇਨ ਸਟੂਡੀਓ <br/> 20-07-2025
ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ)-ਵੁੱਡਲੈਂਡ ਓਵਰਸੀਜ਼ ਸਕੂਲ ਹੁਸ਼ਿਆਰਪੁਰ ਨੇ ਈਕੋ ਕਲੱਬ ਗਤੀਵਿਧੀ ਦਾ ਆਯੋਜਨ ਕਰਕੇ ਵਾਤਾਵਰਨ ਜਾਗਰੂਕਤਾ ਵੱਲ ਇਕ ਮਹੱਤਵਪੂਰਨ ਕਦਮ ਚੁੱਕਿਆ | ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕੀਤਾ ਜੋ ਪ੍ਰਦੂਸ਼ਣ, ਜੰਗਲਾਂ ਦੀ ਕਟਾਈ, ਆਫ਼ਤ ਪ੍ਰਬੰਧਨ ਅਤੇ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਦੀ ਤੁਰੰਤ ਲੋੜ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਕੇਂਦਰਿਤ ਸੀ | ਨੌਜਵਾਨ ਕਲਾਕਾਰਾਂ ਨੇ ਟਿਕਾਊ ਅਤੇ ਸਿਹਤਮੰਦ ਜੀਵਨ ਬਾਰੇ ਇੱਕ ਮਜ਼ਬੂਤ ਸੰਦੇਸ਼ ਦੇਣ ਲਈ ਦਿਲਚਸਪ ਕਹਾਣੀ ਸੁਣਾਉਣ ਅਤੇ ਪ੍ਰਭਾਵਸ਼ਾਲੀ ਸੰਵਾਦਾਂ ਦੀ ਵਰਤੋਂ ਕੀਤੀ | ਜਾਗਰੂਕਤਾ ਮੁਹਿੰਮ ਦੇ ਹਿੱਸੇ ਵਜੋਂ ਵਿਦਿਆਰਥੀਆਂ ਨੇ ਸਕੂਲ 'ਚ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿਚ ਜਾਣਕਾਰੀ ਭਰਪੂਰ ਪੈਂਫਲੇਟ ਵੀ ਵੰਡੇ | ਇਨ੍ਹਾਂ ਪੈਂਫਲੇਟਾਂ 'ਚ ਸਧਾਰਨ ਪਰ ਪ੍ਰਭਾਵਸ਼ਾਲੀ ਤਰੀਕਿਆਂ ਨੂੰ ਉਜਾਗਰ ਕੀਤਾ ਗਿਆ ਸੀ, ਜਿਨ੍ਹਾਂ ਨਾਲ ਲੋਕ ਵਾਤਾਵਰਨ ਸੁਰੱਖਿਆ 'ਚ ਯੋਗਦਾਨ ਪਾ ਸਕਦੇ ਹਨ | ਸਕੂਲ ਦੇ ਡੀਨ ਡਾ. ਸਿਮਰਜੀਤ ਕੌਰ ਗਿੱਲ ਨੇ ਕਿਹਾ ਕਿ ਵੁੱਡਲੈਂਡ ਓਵਰਸੀਜ਼ ਸਕੂਲ ਆਪਣੀ ਸ਼ੁਰੂਆਤ ਤੋਂ ਹੀ ਆਪਣੇ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ, ਤਾਂ ਜੋ ਉਹ ਕੱਲ੍ਹ ਦੇ ਜ਼ਿੰਮੇਵਾਰ ਅਤੇ ਜਾਗਰੂਕ ਨਾਗਰਿਕ ਬਣ ਸਕਣ | ਉਨ੍ਹਾਂ ਕਿਹਾ ਕਿ ਸਕੂਲ ਦੇ ਵਾਤਾਵਰਨ ਅਨੁਕੂਲ ਬੁਨਿਆਦੀ ਢਾਂਚੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਕੂਲ ਦੀ ਇਮਾਰਤ ਮੀਂਹ ਦੇ ਪਾਣੀ ਦੀ ਸੰਭਾਲ, ਸੀਵਰੇਜ ਟਰੀਟਮੈਂਟ ਪਲਾਂਟ, ਵਰਮੀਕੰਪੋਸਟਿੰਗ ਯੂਨਿਟ, ਊਰਜਾ ਕੁਸ਼ਲ ਕਲਾਸ-ਰੂਮ, ਘੱਟ ਪ੍ਰਵਾਹ ਵਾਲੇ ਫਿਕਸਚਰ, ਰੀਸਾਈਕਲਿੰਗ ਬਿਨ ਅਤੇ ਇਨਸਿਨਰੇਟਰ ਆਦਿ ਨਾਲ ਲੈਸ ਹੈ | ਇਨ੍ਹਾਂ ਯਤਨਾਂ ਦੇ ਕਾਰਨ ਸਕੂਲ ਨੇ ਦੇਸ਼ ਭਰ ਦੇ ਲਗਪਗ 2500 ਸਕੂਲਾਂ ਨੂੰ ਪਛਾੜਦੇ ਹੋਏ ਵੱਕਾਰੀ ਗ੍ਰੀਨ ਸਕੂਲ ਐਵਾਰਡ, ਸੀ.ਬੀ.ਐਸ.ਈ. ਸਵੱਛ ਵਿਦਿਆਲਿਆ ਐਵਾਰਡ, ਸਭ ਤੋਂ ਵੱਧ ਵਾਤਾਵਰਨ ਅਨੁਕੂਲ ਸਕੂਲ ਐਵਾਰਡ ਅਤੇ ਹੋਰ ਬਹੁਤ ਸਾਰੇ ਵੱਕਾਰੀ ਪੁਰਸਕਾਰ ਜਿੱਤੇ ਹਨ |

ਪਿਛਲੀ ਖ਼ਬਰ ਪੁਲਿਸ ਲਾਈਨ, ਪੁਲਿਸ ਸਟੇਸ਼ਨ ਅਤੇ ਖ਼ਾਲੀ ਪਲਾਟ ਵਿਖੇ ਕੀਤਾ ਡੇਂਗੂ ਸਰਵੇ <br/> ਅਗਲੀ ਖ਼ਬਰ ਕੈਂਬਰਿਜ ਸਕੂਲ 'ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।