14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਕੈਂਬਰਿਜ ਸਕੂਲ 'ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ <br/>

ਵਾਦ-ਵਿਵਾਦ ਮੁਕਾਬਲੇ ਦੇ ਜੇਤੂਆਂ ਦਾ ਸਨਮਾਨ ਕਰਦੇ ਹੋਏ ਪਿ੍੍ਰੰ: ਅਮਨ ਕੁਮਾਰ ਕੰਵਰ ਤੇ ਹੋਰ | <br/> 20-07-2025
ਹੁਸ਼ਿਆਰਪੁਰ, 19 ਜੁਲਾਈ (ਬਲਜਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਆਦਮਵਾਲ 'ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ ਗਿਆ ਜਿਸ ਦਾ ਵਿਸ਼ਾ 'ਸੋਸ਼ਲ ਮੀਡੀਆ - ਇਕ ਕਿਤਾਬ ਜਾਂ ਇਕ ਬੁਰੀ ਲਾਹਨਤ?' ਸੀ | ਇਸ ਮੁਕਾਬਲੇ 'ਚ ਕਲਾਸ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕਲਾਸ ਨੌਵੀਂ ਦੇ ਵਿਦਿਆਰਥੀ ਸੋਸ਼ਲ ਮੀਡੀਆ ਦੇ ਹੱਕ 'ਚ ਸਨ, ਜਦਕਿ ਕਲਾਸ ਦਸਵੀਂ ਦੇ ਵਿਦਿਆਰਥੀਆਂ ਨੇ ਇਸ ਦੇ ਵਿਰੋਧ ਵਿਚ ਤਰਕ ਦਿੱਤੇ | ਵਿਦਿਆਰਥੀਆਂ ਨੇ ਤੱਥਾਂ ਅਤੇ ਉਦਾਹਰਣਾਂ ਰਾਹੀਂ ਆਪਣੇ ਵਿਚਾਰ ਬੜੀ ਹੀ ਪ੍ਰਭਾਵਸ਼ਾਲੀ ਢੰਗ ਨਾਲ ਰੱਖੇ | ਮੁਕਾਬਲੇ ਵਿਚ ਕਲਾਸ ਦਸਵੀਂ ਦੀ ਯੁਕਤਿਕਾ ਨੇ ਸਭ ਤੋਂ ਚੰਗੀ ਵਕਾਲਤ ਕਰਦਿਆਂ ਸਰਵੋਤਮ ਵਕਤਾ ਦਾ ਇਨਾਮ ਜਿੱਤਿਆ | ਕਲਾਸ ਨੌਵੀਂ ਦੀ ਸ਼ਿਵਾਨੀ ਅਤੇ ਪਾਵਨੀ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ | ਵਧੀਆ ਪ੍ਰਦਰਸ਼ਨ ਦੇ ਅਧਾਰ 'ਤੇ ਕਲਾਸ ਨੌਵੀਂ ਨੂੰ ਸਰਵੋਤਮ ਟੀਮ ਐਲਾਨਿਆ ਗਿਆ | ਸਕੂਲ ਦੇ ਪਿ੍ੰਸੀਪਲ ਅਮਨ ਕੁਮਾਰ ਕੰਵਰ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਚੇਅਰਮੈਨ ਗੁਰਿੰਦਰ ਸਿੰਘ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ |

ਪਿਛਲੀ ਖ਼ਬਰ ਵੁੱਡਲੈਂਡ ਓਵਰਸੀਜ਼ ਸਕੂਲ ਦੇ ਈਕੋ ਕਲੱਬ ਨੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਕੀਤਾ ਜਾਗਰੂਕ <br/> ਅਗਲੀ ਖ਼ਬਰ ਨਵੋਦਿਆ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਗੁਰਜੋਤ ਦਾ ਸਕੂਲ ਵਲੋਂ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।