14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਵੋਦਿਆ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਗੁਰਜੋਤ ਦਾ ਸਕੂਲ ਵਲੋਂ ਸਨਮਾਨ <br/>

ਗੁਰਜੋਤ ਸਿੰਘ ਨੂੰ ਸਨਮਾਨਿਤ ਕਰਨ ਮੌਕੇ ਸਕੂਲ ਇੰਚਾਰਜ ਨਰਿੰਦਰ ਕੌਰ ਨਾਲ ਸਟਾਫ਼ | ਤਸਵੀਰ : ਬੈਜ ਚੌਧਰੀ <br/> 20-07-2025
ਬੀਣੇਵਾਲ, 19 ਜੁਲਾਈ (ਬੈਜ ਚੌਧਰੀ)-ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਬਲਾਕ ਗੜ੍ਹਸ਼ੰਕਰ-2 ਦੇ ਵਿਦਿਆਰਥੀ ਗੁਰਜੋਤ ਸਿੰਘ ਨੂੰ ਨਵੋਦਿਆ ਵਿਦਿਆਲਾ ਸਮਿਤੀ ਵਲੋਂ 6ਵੀਂ ਜਮਾਤ ਵਿਚ ਦਾਖ਼ਲੇ ਲਈ ਕਰਵਾਈ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਤੇ ਸਕੂਲ ਵਲੋਂ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਗੁਰਜੋਤ ਇਸ ਸਕੂਲ ਦਾ ਨਵੋਦਿਆ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲਾ ਇਸ ਸੈਸ਼ਨ ਦਾ ਦੂਜਾ ਵਿਦਿਆਰਥੀ ਹੈ | ਸਕੂਲ ਮੈਨੇਜਮੈਂਟ ਕਮੇਟੀ ਨੇ ਸਕੂਲ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਕੂਲ ਇੰਚਾਰਜ ਨਰਿੰਦਰ ਕੋਰ ਨੇ ਦੱਸਿਆ ਕਿ ਅਗਲੇ ਸਾਲ ਹੋਣ ਵਾਲੀ ਪ੍ਰਵੇਸ਼ ਪ੍ਰੀਖਿਆ ਲਈ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਤਿਆਰੀ ਸ਼ੁਰੂ ਕਰਵਾ ਦਿੱਤੀ ਗਈ ਹੈ | ਇਸ ਮੌਕੇ ਹਰਜਿੰਦਰ ਸਿੰਘ, ਚੇਅਰਪਰਸਨ ਮਨਜੀਤ ਕੌਰ, ਰਜਨੀ ਬਾਲਾ, ਜਗਤਾਰ ਸਿੰਘ, ਦੀਪਕ ਕੁਮਾਰ, ਰਣਜੀਤ ਸਿੰਘ, ਬਲਵੀਰ ਕੌਰ, ਸੁਰਜੀਤ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਕੈਂਬਰਿਜ ਸਕੂਲ 'ਚ ਵਾਦ-ਵਿਵਾਦ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਆਈ.ਟੀ.ਆਈ. ਹਰਿਆਣਾ ਵਿਖੇ ਨਵੇ ਦਾਖ਼ਲਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ-ਪਿ੍ੰ. ਹਬਿੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।