14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਆਈ.ਟੀ.ਆਈ. ਹਰਿਆਣਾ ਵਿਖੇ ਨਵੇ ਦਾਖ਼ਲਿਆਂ ਦੀ ਰਜਿਸਟ੍ਰੇਸ਼ਨ ਸ਼ੁਰੂ-ਪਿ੍ੰ. ਹਬਿੰਦਰ ਸਿੰਘ

ਅਜੀਤ ਡੈਸਕ 20-07-2025
ਹਰਿਆਣਾ, 19 ਜੁਲਾਈ (ਹਰਮੇਲ ਸਿੰਘ ਖੱਖ)-ਉਦਯੋਗਿਕ ਸਿਖਲਾਈ ਸੰਸਥਾ ਹਰਿਆਣਾ ਵਿਖੇ ਨਵੇ ਦਾਖ਼ਲੇ ਦੀ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਹਬਿੰਦਰ ਸਿੰਘ ਸੀਹਰਾ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਹਰਿਆਣਾ ਨੇ ਦੱਸਿਆ ਕਿ ਸੈਸ਼ਨ 2025-2026 ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਦਾਖ਼ਲੇ ਲਈ ਰਜਿਸਟ੍ਰੇਸ਼ਨ 2025 ਆਨਲਾਈਨ ਸ਼ੁਰੂ ਕੀਤੀ ਜਾ ਰਹੀ ਹੈ, ਜਿਸ 'ਚ 1 ਸਾਲ ਅਤੇ 2 ਸਾਲ ਦੀਆਂ ਟਰੇਡਾਂ ਚੱਲ ਰਹੀਆਂ ਹਨ ਜੋ ਕਿ ਐਨ.ਸੀ.ਵੀ.ਟੀ ਅਤੇ ਐਸ.ਸੀ.ਵੀ.ਟੀ ਹਨ | ਇਹ ਟਰੇਡਾਂ 'ਚ ਮਕੈਨੀਕਲ, ਇਲੈਕਟ੍ਰੀਕਲ ਅਤੇ ਕੰਪਿਊਟਰ ਨਾਲ ਸਬੰਧਿਤ ਹਨ, ਜਿਨ੍ਹਾਂ ਦੀ ਅੱਜ ਦੇ ਸਮੇਂ 'ਚ ਇੰਡਸਟਰੀ/ਕੰਪਨੀਆਂ 'ਚ ਭਾਰੀ ਮੰਗ ਹੈ | ਉਨ੍ਹਾਂ ਦੱਸਿਆ ਕਿ ਜਨਰਲ ਅਤੇ ਓ.ਬੀ.ਸੀ ਦੇ ਉਮੀਦਵਾਰਾਂ ਲਈ ਸਾਲਾਨਾ ਫ਼ੀਸ 3400 ਰੁਪਏ ਅਤੇ ਯੋਗ ਐਸ.ਸੀ ਸਿੱਖਿਆਰਥੀ ਜਿਨ੍ਹਾਂ ਦੀ ਪਰਿਵਾਰਕ ਆਮਦਨ 2.50 ਲੱਖ ਤੋਂ ਘੱਟ ਹੈ, ਵਲੋਂ ਇਹ ਕੋਰਸ ਕੇਵਲ 100 ਰੁਪਏ ਸਾਲਾਨਾ ਖ਼ਰਚ ਨਾਲ ਸੰਭਵ ਹੈ | ਸਿੱਖਿਆਰਥੀਆਂ ਦੀ ਸਹੂਲਤ ਲਈ ਸਰਕਾਰੀ ਬੱਸ ਪਾਸ ਦੀ ਸੁਵਿਧਾ ਉਪਲੱਬਧ ਹੈ ਅਤੇ ਟਰੇਨਿੰਗ ਤੋਂ ਬਾਅਦ ਚੰਗੀ ਪਲੇਸਮੈਂਟ ਦੀ ਗਰੰਟੀ ਹੈ | ਉਨ੍ਹਾਂ ਕਿਹਾ ਕਿ ਆਈ.ਟੀ.ਆਈ ਹਰਿਆਣਾ ਵਿਖੇ ਕੋਰਸਾਂ ਦੀ ਜਾਣਕਾਰੀ ਲਈ ਦਫ਼ਤਰ ਤੇ ਪਿ੍ੰਸੀਪਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਨਵੋਦਿਆ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਵਾਲੇ ਗੁਰਜੋਤ ਦਾ ਸਕੂਲ ਵਲੋਂ ਸਨਮਾਨ <br/> ਅਗਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।