31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਬਾਬਾ ਮੰਝ ਕਾਨਵੈਂਟ ਸਕੂਲ 'ਚ 7 ਦਿਨਾਂ ਵਣ-ਮਹਾਂਉਤਸਵ ਦਿਵਸ ਮਨਾਇਆ <br/>

ਬਾਬਾ ਮੰਝ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕੰਗਮਾਈ ਵਿਖੇ ਵਣ-ਮਹਾਂਉਤਸਵ ਦਿਵਸ ਮਨਾਉਣ ਮੌਕੇ ਬੂਟੇ ਲਗਾਉਂਦੇ ਹੋਏ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਤੇ ਹੋਰ | <br/> 19-07-2025
ਹੁਸ਼ਿਆਰਪੁਰ, 18 ਜੁਲਾਈ (ਬਲਜਿੰਦਰਪਾਲ ਸਿੰਘ)-ਬਾਬਾ ਮੰਝ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਕੰਗਮਾਈ ਵਿਖੇ ਸਕੂਲ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਦੇ ਨਿਰਦੇਸ਼ਾਂ 'ਤੇ 7 ਦਿਨਾਂ ਵਣ-ਮਹਾਂਉਤਸਵ ਦਿਵਸ ਮਨਾਇਆ ਗਿਆ | ਇਸ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ 'ਚ ਵੱਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਈਕੋ ਕਲੱਬ ਨੇ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਵਲੋਂ ਉਲੀਕੇ ਪ੍ਰੋਗਰਾਮ ਕਰਵਾਏ ਗਏ | ਇਸ ਮੌਕੇ ਯੂ.ਕੇ.ਜੀ. ਤੋਂ ਦੂਸਰੀ ਜਮਾਤ ਲਈ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਕਵਿਤਾ ਉਚਾਰਣ, ਤੀਸਰੀ ਤੋਂ ਪੰਜਵੀਂ ਜਮਾਤ ਲਈ ਆਪਣੇ ਗੁਆਂਢੀਆਂ ਨੂੰ ਬੂਟੇ ਤੋਹਫ਼ੇ 'ਚ ਦੇਣ, ਚੌਥੀ ਤੋਂ 7ਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੁਦਰਤ ਦੀ ਸੰਭਾਲ ਸਬੰਧੀ ਆਪਣੇ ਮਾਪਿਆਂ ਨਾਲ ਵਾਰਤਾਲਾਪ, 8ਵੀਂ ਤੋਂ 10ਵੀਂ ਦੇ ਵਿਦਿਆਰਥੀਆਂ ਨੇ ਔਸ਼ਧੀ ਜੜ੍ਹੀ-ਬੂਟੀਆਂ ਦੇ ਬੂਟਿਆਂ ਨੂੰ ਲਗਾਉਣ ਸਬੰਧੀ ਗਤੀਵਿਧੀਆਂ ਅਤੇ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਪੁਰਾਣੀ ਪਲਾਸਟਿਕ ਦੀਆਂ ਬੋਤਲਾਂ ਦੀ ਵਰਤੋਂ ਗਮਲਿਆਂ ਦੇ ਰੂਪ 'ਚ ਕਰਕੇ ਬੂਟੇ ਲਗਾਉਣ ਦੀਆਂ ਗਤੀਵਿਧੀਆਂ 'ਚ ਹਿੱਸਾ ਲਿਆ | ਇਸ ਮੌਕੇ ਸਕੂਲ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ, ਪਿ੍ੰ: ਅਸ਼ਵਨੀ ਕੁਮਾਰ, ਵਾਇਸ ਪਿ੍ੰ: ਜਗਮੀਤ ਕੌਰ, ਜੁਝਾਰ ਹਾਊਸ ਇੰਚਾਰਜ ਰਮਨਦੀਪ ਕੌਰ, ਹੈੱਡ ਗਰਲ ਤੇ ਹੈੱਡ ਬੁਆਏ, ਜੂਨੀਅਰ ਹੈੱਡ ਗਰਲ ਤੇ ਵਿਦਿਆਰਥੀਆਂ ਨੇ ਸਾਂਝੇ ਤੌਰ 'ਤੇ ਬੂਟੇ ਲਗਾਏ | ਇਸ ਮੌਕੇ ਡਾਇਰੈਕਟਰ ਡਾ: ਪਰਮਜੀਤ ਕੌਰ ਸਿੱਧੂ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਸਟਾਰ ਪਬਲਿਕ ਸਕੂਲ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਅਭਿਆਨ ਚਲਾਇਆ <br/> ਅਗਲੀ ਖ਼ਬਰ ਨਗਰ ਨਿਗਮ ਵਲੋਂ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਾਰਡ ਨੋਡਲ ਅਫ਼ਸਰ ਤਾਇਨਾਤ-ਕਮਿਸ਼ਨਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।