ਮਿਆਣੀ, 17 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਸਰ ਮਾਰਸ਼ਲ ਗਰੁੱਪਸ ਆਫ਼ ਸਕੂਲ ਵਲੋਂ ਬੱਚਿਆਂ ਦੇ ਬਿਹਤਰ ਭਵਿੱਖ ਨੂੰ ਮੁੱਖ ਰੱਖਦੇ ਹੋਏ 12ਵਾਂ ਸਰ ਮਾਰਸ਼ਲ ਇੰਟਰ ਸਕੂਲ ਸਾਇੰਸ ਫੇਅਰ ਕੱਲ੍ਹ 19 ਜੁਲਾਈ ਨੂੰ ਸਰ ਮਾਰਸ਼ਲ ਸਕੂਲ ਬੈਂਸ ਅਵਾਨ ਵਿਖੇ ਹੋਵੇਗਾ | ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸੁਸਾਇਟੀ ਵਲੋਂ ਸਾਇੰਸ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿਚ ਬੱਚੇ ਵੱਖ-ਵੱਖ ਸਾਇੰਸ ਪ੍ਰਾਜੈਕਟ ਬਣਾ ਕੇ ਲਿਆਉਂਦੇ ਹਨ | ਉਨ੍ਹਾਂ ਪ੍ਰਾਜੈਕਟਾਂ ਵਿਚ ਸਟਿਲ ਅਤੇ ਵਰਕਿੰਗ ਪ੍ਰਾਜੈਕਟ ਹੁੰਦੇ ਹਨ, ਫਿਰ ਇਨ੍ਹਾਂ ਪ੍ਰਾਜੈਕਟਾਂ ਦੀ ਆਪਸ 'ਚ ਤੁਲਨਾ ਕੀਤੀ ਜਾਂਦੀ ਹੈ | ਜਿਹੜੇ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਂਦੇ ਹਨ ਉਨ੍ਹਾਂ ਨੂੰ ਇਨਾਮ ਦਿੱਤੇ ਜਾਂਦੇ ਹਨ | ਇਸੇ ਤਰ੍ਹਾਂ ਹੀ ਪ੍ਰਸ਼ਨ ਪ੍ਰਤੀਯੋਗਤਾ ਅਤੇ ਭਾਸ਼ਣ ਪ੍ਰਤੀਯੋਗਤਾ ਦੇ ਮੁਕਾਬਲੇ ਹੁੰਦੇ ਹਨ, ਜਿੱਥੇ ਸਰ ਮਾਰਸ਼ਲ ਗਰੁੱਪ ਆਫ਼ ਸਕੂਲ ਪੜ੍ਹਾਈ ਅਤੇ ਖੇਡਾਂ ਦੀ ਪ੍ਰੇਰਿਤ ਕਰਦਾ ਹੈ, ਉੱਥੇ ਵੱਡੇ-ਵੱਡੇ ਸਾਇੰਸਦਾਨ ਬਣਾਉਣ ਦੇ ਵਿਚ ਵੀ ਪ੍ਰੇਰਿਤ ਕਰਦਾ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਕੁਲਵੰਤ ਸਿੰਘ ਸੋਨੰੂ ਅਤੇ ਸਰ ਮਾਰਸਲ ਗਰੁੱਪ ਆਫ਼ ਸਕੂਲ ਨਾਲ ਜੁੜੇ ਪਿ੍ੰਸੀਪਲ ਅਤੇ ਅਧਿਆਪਕ ਸਾਹਿਬਾਨ ਵੀ ਹਾਜ਼ਰ ਸਨ |