25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਕੂਲ 'ਚ 2 ਰੋਜ਼ਾ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ <br/>

ਰੈੱਡ ਕਰਾਸ ਸੁਸਾਇਟੀ ਵਲੋਂ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਵਿਖੇ ਲਗਾਏ ਮੈਡੀਕਲ ਜਾਂਚ ਕੈਂਪ ਦੌਰਾਨ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਦਾ ਸਵਾਗਤ ਕਰਦੇ ਹੋਏ ਸਕੂਲ ਪ੍ਰਬੰਧਕ | <br/> 18-07-2025
ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)- ਰੈੱਡ ਕਰਾਸ ਸੁਸਾਇਟੀ ਵਲੋਂ ਡਿਪਟੀ ਕਮਿਸ਼ਨਰ -ਕਮ- ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਦੀ ਅਗਵਾਈ 'ਚ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਵਿਖੇ ਦੋ ਰੋਜ਼ਾ ਮੁਫ਼ਤ ਦੰਦਾਂ ਅਤੇ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੀ ਸ਼ੁਰੂਆਤ ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ | ਕੈਂਪ ਦਾ ਮੁੱਖ ਉਦੇਸ਼ ਸਕੂਲ ਦੇ ਬੱਚਿਆਂ 'ਚ ਤੰਦਰੁਸਤ ਜੀਵਨ ਲਈ ਤੁਰੰਤ ਪਹਿਚਾਣ ਅਤੇ ਰੋਕਥਾਮ ਲਈ ਯੋਗ ਸਿਹਤ ਸੇਵਾਵਾਂ ਨੂੰ ਉਤਸ਼ਾਹਿਤ ਕਰਨਾ ਸੀ | ਅੱਖਾਂ ਦੀ ਜਾਂਚ ਲਈ ਥਿੰਦ ਆਈ ਹਸਪਤਾਲ ਹੁਸ਼ਿਆਰਪੁਰ ਨਾਲ ਸਾਂਝ ਬਣਾਈ ਗਈ, ਜਦਕਿ ਡਾ. ਰਿਆ ਹਾਂਡਾ (ਬੀ.ਡੀ.ਐਸ, ਐਮ.ਆਈ.ਡੀ.ਏ.) ਵਲੋਂ ਦੰਦਾਂ ਦੀ ਜਾਂਚ ਦੇ ਨਾਲ 400 ਤੋਂ ਵੱਧ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ | ਸਹਾਇਕ ਕਮਿਸ਼ਨਰ ਓਇਸ਼ੀ ਮੰਡਲ ਨੇ ਕਿਹਾ ਕਿ ਬੱਚਿਆਂ ਦੀ ਸ਼ੁਰੂਆਤੀ ਉਮਰ ਵਿਚ ਸਿਹਤ ਸੰਭਾਲ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਅਗਲੇ ਪੜਾਅ ਵਿਚ ਰੈੱਡ ਕਰਾਸ ਵਲੋਂ ਗਰੀਬ ਬੱਚਿਆਂ ਅਤੇ ਸਲੱਮ ਇਲਾਕਿਆਂ ਦੇ ਬੱਚਿਆਂ ਦੀ ਸਿੱਖਿਆ ਵੱਲ ਵੀ ਖ਼ਾਸ ਧਿਆਨ ਦਿੱਤਾ ਜਾਵੇਗਾ |

ਪਿਛਲੀ ਖ਼ਬਰ 12ਵਾਂ ਸਰ ਮਾਰਸ਼ਲ ਇੰਟਰ ਸਕੂਲ ਸਾਇੰਸ ਫੇਅਰ 19 ਨੂੰ-ਚੇਅਰਮੈਨ ਰਜਿੰਦਰ ਮਾਰਸ਼ਲ ਅਗਲੀ ਖ਼ਬਰ ਵਿਧਾਇਕ ਰਾਜਾ ਵਲੋਂ 11 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰਸਤੇ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।