ਹੁਸ਼ਿਆਰਪੁਰ, 17 ਜੁਲਾਈ (ਬਲਜਿੰਦਰਪਾਲ ਸਿੰਘ)- ਲਘੂ ਉਦਯੋਗ ਭਾਰਤੀ ਹੁਸ਼ਿਆਰਪੁਰ ਵਲੋਂ ਹੁਸ਼ਿਆਰਪੁਰ ਵਿਖੇ ਉਦਯੋਗ ਮਿਲਣ ਸਮਾਗਮ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਕੌਮੀ ਸੰਗਠਨ ਮੰਤਰੀ ਲਘੂ ਉਦਯੋਗ ਭਾਰਤੀ ਪ੍ਰਕਾਸ਼ ਚੰਦਰ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਪਰੰਪਰਾਗਤ ਰੂਪ 'ਚ ਵਿਸ਼ਵ ਦਾ ਇਕ ਪ੍ਰਮੁੱਖ ਉਤਪਾਦਨ ਦਾ ਕੇਂਦਰ ਰਿਹਾ ਹੈ ਅਤੇ ਸਾਨੂੰ ਆਪਣੀ ਵਿਰਾਸਤ 'ਤੇ ਮਾਣ ਕਰਦੇ ਹੋਏ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਆਉਣ ਵਾਲੇ ਭਵਿੱਖ 'ਚ ਭਾਰਤ ਮੁੜ ਵਿਸ਼ਵ ਦਾ ਉਤਪਾਦਨ ਦਾ ਹੱਬ ਬਣੇਗਾ | ਉਨ੍ਹਾਂ ਕਿਹਾ ਕਿ ਛੋਟੇ ਅਤੇ ਲਘੂ ਉਦਯੋਗਾਂ ਨੂੰ ਵੱਧ ਤੋਂ ਵੱਧ ਸੌਦੇਬਾਜ਼ੀ ਸ਼ਕਤੀ ਹਾਲ ਕਰਨ ਲਈ ਕਲਸਟਰ, ਸਹਿਕਾਰੀ ਸਮਿਤੀਆਂ ਜਾਂ ਸੰਘ ਬਣਾ ਕੇ ਇਕਜੁੱਟ ਹੋਣ ਦੀ ਲੋੜ ਹੈ | ਵਿਸ਼ੇਸ਼ ਮਹਿਮਾਨ ਅਰਵਿੰਦ ਘੁਮਲ ਕੌਮੀ ਮੀਤ ਪ੍ਰਧਾਨ ਨੇ ਕੌਮੀ ਪੱਧਰ 'ਤੇ ਲਘੂ ਉਦਯੋਗ ਭਾਰਤੀ ਦੀ ਕਾਰਜਪ੍ਰਣਾਲੀ ਸੰਬੰਧੀ ਦੱਸਿਆ | ਅਮਿਤ ਗੋਇਲ ਕੌਮੀ ਕੋਰ ਗਰੁੱਪ ਮੈਂਬਰ, ਮਾਸ ਕਾਮ ਆਯਾਮ ਨੇ ਲਘੂ ਉਦਯੋਗ ਭਾਰਤੀ ਹੁਸ਼ਿਆਰਪੁਰ ਦੀਆਂ ਗਤੀਵਿਧੀਆਂ ਸੰਬੰਧੀ ਦੱਸਿਆ ਅਤੇ ਹੁਸ਼ਿਆਰਪੁਰ-ਦਿੱਲੀ-ਹੁਸ਼ਿਆਰਪੁਰ ਰਾਤ ਦੀ ਟਰੇਨ ਦੀ ਸਮਾਂ-ਸਾਰਨੀ ਦੀ ਸਮੱਸਿਆ ਦਾ ਮੁੱਦਾ ਉਠਾਇਆ, ਜਿਸ 'ਤੇ ਪ੍ਰਕਾਸ਼ ਚੰਦਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਸੰਬੰਧੀ ਸਬੰਧਿਤ ਅਧਿਕਾਰੀਆਂ ਨਾਲ ਚਰਚਾ ਕਰਨਗੇ | ਇਸ ਮੌਕੇ ਪ੍ਰਦੀਪ ਮੌਂਗੀਆ ਸੂਬਾ ਪ੍ਰਧਾਨ, ਵਿਕਰਾਂਤ ਸ਼ਰਮਾ ਮਾਸ ਕਾਮ ਆਯਾਮ ਇੰਚਾਰਜ, ਪੁਨੀਤ ਗੁਪਤਾ ਸੂਬਾ ਖ਼ਜ਼ਾਨਚੀ, ਹਰਪਿੰਦਰ ਸਿੰਘ ਗਿੱਲ ਜਨਰਲ ਸਕੱਤਰ ਹੁਸ਼ਿਆਰਪੁਰ, ਮੁਕੇਸ਼ ਗਰਗ ਖ਼ਜ਼ਾਨਚੀ ਹੁਸ਼ਿਆਰਪੁਰ, ਅਰਚਨਾ ਜੈਨ, ਪੀ.ਕੇ. ਖੰਨਾ, ਅਰੁਣ ਜੈਨ, ਰਮਨ ਡੋਗਰਾ, ਜੇ.ਐਸ. ਸੋਢੀ, ਨਵਨੀਤ ਜੈਨ, ਤਨੁਜ ਗੁਪਤਾ, ਆਕਾਸ਼ ਚੰਦਰ, ਅਮੋਲ ਗੁਪਤਾ, ਪਿ੍ੰਸ ਗੁਪਤਾ ਵੀ ਹਾਜ਼ਰ ਸਨ |