28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਤਲਵਾੜਾ ਦੇ ਕਰਮਨਜੀਤ ਸਿੰਘ ਰੰਧਾਵਾ ਨੇ ਆਈ.ਆਈ.ਟੀ. ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ

ਕਰਮਨਜੀਤ ਸਿੰਘ ਰੰਧਾਵਾ ਦੀ ਕਾਮਯਾਬੀ 'ਤੇ ਮਾਪੇ ਮੂੰਹ ਮਿੱਠਾ ਕਰਵਾਉਂਦੇ ਹੋਏ | ਤਸਵੀਰ : ਐੱਚ. ਐੱਸ. ਮਿੱਠੂ <br/> 18-07-2025
ਤਲਵਾੜਾ, 17 ਜੁਲਾਈ (ਐਚ.ਐਸ. ਮਿੱਠੂ)-ਬੀ.ਬੀ.ਐਮ.ਬੀ. ਡੀ.ਏ.ਵੀ. ਪਬਲਿਕ ਸਕੂਲ ਤਲਵਾੜਾ ਦੇ ਵਿਦਿਆਰਥੀ ਕਰਮਨਜੀਤ ਸਿੰਘ ਰੰਧਾਵਾ ਨੇ ਆਈ.ਆਈ.ਟੀ. ਜੰਮੂ ਦੀ ਪ੍ਰਵੇਸ਼ ਪ੍ਰੀਖਿਆ ਪਾਸ ਕਰਕੇ ਸਕੂਲ ਅਤੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਸਕੂਲ ਪਿ੍ੰਸੀਪਲ ਰੋਹਿਤ ਸਲਾਰੀਆ ਨੇ ਦੱਸਿਆ ਕਿ ਕਰਮਨਜੀਤ ਸਿੰਘ ਰੰਧਾਵਾ ਨੇ ਨਰਸਰੀ ਤੋਂ ਬਾਰ੍ਹਵੀਂ ਤੱਕ ਦੀ ਪੜ੍ਹਾਈ ਬੀ.ਬੀ.ਐਮ.ਬੀ. ਡੀ.ਏ.ਵੀ. ਪਬਲਿਕ ਸਕੂਲ ਤੋਂ ਹਾਸਲ ਕੀਤੀ ਹੈ | ਸ਼ੁਰੂ ਤੋਂ ਹੀ ਕਰਮਨਜੀਤ ਸਿੰਘ ਵਿੱਦਿਅਕ ਅਤੇ ਸਹਿ ਵਿੱਦਿਅਕ ਗਤੀਵਿਧੀਆਂ 'ਚ ਮੋਹਰੀ ਰਿਹਾ ਹੈ | ਕੌਮੀ ਪੱਧਰ ਦੀ ਜੇ.ਈ.ਈ. ਮੇਨ ਪ੍ਰਵੇਸ਼ ਪ੍ਰੀਖਿਆ 'ਚ ਇਸ ਹੋਣਹਾਰ ਵਿਦਿਆਰਥੀ ਦਾ ਰੈਂਕ 6750 (99.57) ਪ੍ਰਤੀਸ਼ਤ ਆਇਆ ਹੈ | ਜਦਕਿ ਕੌਮੀ ਪ੍ਰਵੇਸ਼ ਪ੍ਰੀਖਿਆ ਜੇ.ਈ.ਈ. ਅਡਵਾਂਸ 'ਚ ਉਸਨੇ 5119 ਰੈਂਕ ਹਾਸਲ ਕੀਤਾ ਹੈ | ਕਰਮਨਜੀਤ ਸਿੰਘ ਨੂੰ ਆਈ.ਆਈ.ਟੀ. ਜੰਮੂ 'ਚ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ 'ਚ ਸੀਟ ਮਿਲੀ ਹੈ |

ਪਿਛਲੀ ਖ਼ਬਰ ਲਕਸੀਹਾਂ ਸਕੂਲ 'ਚ ਵਿਦਿਆਰਥੀਆਂ ਨੂੰ ਵਿਰਾਸਤੀ ਬੂਟੇ ਵੰਡੇ <br/> ਅਗਲੀ ਖ਼ਬਰ ਸਿਵਲ ਸਰਜਨ ਵਲੋਂ ਸਿਹਤ ਪ੍ਰੋਗਰਾਮਾਂ ਦੀ ਸਮੀਖਿਆ ਕਰਨ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।