ਰਾਮਗੜ੍ਹ ਸੀਕਰੀ, 17 ਜੁਲਾਈ (ਕਟੋਚ)- ਨੰਗਲ ਡੈਮ-ਤਲਵਾੜਾ ਰੇਲਵੇ ਲਾਈਨ ਪ੍ਰੋਜੈਕਟ ਦੇ ਚੱਲ ਰਹੇ ਕੰਮ ਦਾ ਅੱਜ ਡੀ. ਸੀ. ਹੁਸ਼ਿਆਰਪੁਰ ਮੈਡਮ ਅਸ਼ਿਕਾ ਜੈਨ ਵਲੋਂ ਅਚਨਚੇਤ ਦੌਰਾ ਕੀਤਾ ਅਤੇ ਕੰਮ ਦਾ ਮੁਆਇਨਾ ਕੀਤਾ | ਇਸ ਮੌਕੇ ਉਨ੍ਹਾਂ ਨਾਲ ਐਸ. ਡੀ. ਐਮ. ਮੁਕੇਰੀਆਂ ਕਮਲਜੀਤ ਸਿੰਘ, ਨਾਇਬ ਤਹਿਸੀਲਦਾਰ ਤਲਵਾੜਾ ਰਾਕੇਸ਼ ਅਗਰਵਾਲ ਤੋਂ ਇਲਾਵਾ ਹੋਰ ਰੇਲਵੇ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ | ਇਸ ਮੌਕੇ ਉਨ੍ਹਾਂ ਵਲੋਂ ਕਰਟੋਲੀ ਰੇਲਵੇ ਸਟੇਸ਼ਨ ਦੀ ਉਸਾਰੀ, ਬਿ੍ੰਗਲੀ ਵਿਖੇ ਸਥਾਪਿਤ ਕੰਕਰੀਟ ਪਲਾਂਟ ਅਤੇ ਢੋਲਾਲ ਵਿਖੇ ਚੱਲ ਰਹੇ ਰੇਲਵੇ ਲਾਈਨ ਦੀ ਉਸਾਰੀ ਦੇ ਕੰਮ ਦਾ ਨਿਰੀਖਣ ਕੀਤਾ ਅਤੇ ਰੇਲਵੇ ਅਧਿਕਾਰੀਆਂ ਵਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਉਨ੍ਹਾਂ ਪ੍ਰਭਾਵਿਤ ਜ਼ਮੀਨ ਮਾਲਕਾਂ ਦੇ ਮਸਲੇ ਵੀ ਸੁਣੇ |