ਮੁਕੇਰੀਆਂ, 16 ਜੁਲਾਈ (ਰਾਮਗੜ੍ਹੀਆ)- ਵੁੱਡਬਰੀ ਵਰਲਡ ਸਕੂਲ ਦੇ ਵਿਦਿਆਰਥੀ ਯੁਵਰਾਜ ਨੇ ਅੰਤਰਰਾਸ਼ਟਰੀ ਪੱਧਰ 'ਤੇ ਹੋਏ 24ਵੇਂ ਮਿਲੋ ਕਰਾਟੇ ਮੁਕਾਬਲੇ ਵਿਚ ਇਕ ਵਾਰ ਫਿਰ ਕੁਲਹਾ ਲੂਮਪੁਰ ਮਲੇਸ਼ੀਆ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਚੌਥੀ ਜਮਾਤ ਦੇ ਯੁਵਰਾਜ ਨੇ 10 ਤੋਂ 11 ਸਾਲ ਦੀ ਉਮਰ ਵਰਗ ਵਿਚ -30 ਕਿੱਲੋਗਰਾਮ ਵਰਗ ਵਿਚ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ | ਰਾਸ਼ਟਰੀ ਪੱਧਰ 'ਤੇ ਇਸ ਮੁਕਾਬਲੇ ਵਿਚ 13 ਤੋਂ 14 ਦੇਸ਼ਾਂ ਦੇ ਲਗਭਗ 1500 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਸ ਵਿਚ ਯੁਵਰਾਜ ਕਾਂਸੀ ਦਾ ਤਗਮਾ ਜੇਤੂ ਰਿਹਾ | ਸਕੂਲ ਪਿ੍ੰਸੀਪਲ ਨੇ ਯੁਵਰਾਜ ਨੂੰ ਉਸ ਦੀ ਸ਼ਾਨਦਾਰ ਜਿੱਤ 'ਤੇ ਉਤਸ਼ਾਹਿਤ ਕੀਤਾ ਅਤੇ ਸਕੂਲ ਦੇ ਕਰਾਟੇ ਕੋਚ ਲਵਲੀ ਸੈਣੀ ਨੂੰ ਵੀ ਵਧਾਈ ਦਿੱਤੀ | ਪਿ੍ੰਸੀਪਲ ਮਧੂ ਡੋਗਰਾ ਨੇ ਵਿਦਿਆਰਥੀਆਂ ਨੂੰ ਖੇਡ ਮੁਕਾਬਲਿਆਂ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |