14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਲੁਟੇਰੇ ਦਿਨ-ਦਿਹਾੜੇ ਅÏਰਤ ਦਾ ਪਰਸ ਖੋਹ ਕੇ ਹੋਏ ਰਫੂਚੱਕਰ <br/>

ਲੁੱਟ-ਖੋਹ ਦੀ ਸ਼ਿਕਾਰ ਕਾਜਲ ਆਪਣੇ ਪਤੀ ਗੁਰਿੰਦਰ ਸਿੰਘ, ਭਰਾ ਰਮਨ ਭਾਰਤੀ ਅਤੇ ਬੰਟੀ ਨਾਲ ਘਟਨਾ ਦੀ ਜਾਣਕਾਰੀ ਦਿੰਦੇ ਹੋਏ | ਤਸਵੀਰ : ਅਵਤਾਰ ਸਿੰਘ ਅਟਵਾਲ <br/> 17-07-2025
ਕੋਟਫ਼ਤੂਹੀ, 16 ਜੁਲਾਈ (ਅਵਤਾਰ ਸਿੰਘ ਅਟਵਾਲ)-ਦਿਨ-ਦਿਹਾੜੇ ਲੁਟੇਰੇ ਅÏਰਤ ਦਾ ਪਰਸ ਖੋਹ ਕੇ ਫ਼ਰਾਰ ਹੋਣ ਦਾ ਖ਼ਬਰ ਪ੍ਰਾਪਤ ਹੋਈ | ਮਿਲੀ ਜਾਣਕਾਰੀ ਅਨੁਸਾਰ ਕਾਜਲ ਪਤਨੀ ਗੁਰਿੰਦਰ ਸਿੰਘ ਵਾਸੀ ਪਿੰਡ ਸੰਧਵਾਂ ਜੋ ਆਪਣੇ ਪੇਕੇ ਪਿੰਡ ਕਾਲੇਵਾਲ ਲੱਲੀਆਂ ਤੋਂ ਆਪਣੇ ਸਹੁਰੇ ਪਿੰਡ ਸੰਧਵਾਂ (ਜ਼ਿਲ੍ਹਾ ਨਵਾਂਸ਼ਹਿਰ) ਨੂੰ ਆਪਣੇ ਪਤੀ ਗੁਰਿੰਦਰ ਸਿੰਘ ਨਾਲ ਮੋਟਰਸਾਈਕਲ ਨੰਬਰ ਪੀ. ਬੀ. 78 ਏ. 8078 ਉੱਪਰ ਬੈਠ ਕੇ ਆ ਰਹੇ ਸੀ | ਜਦੋਂ ਉਹ ਬਿਸਤ-ਦੋਆਬ ਨਹਿਰ ਪਿੰਡ ਝੱਜ ਮੋੜ ਕੋਲ ਬਾਅਦ ਦੁਪਹਿਰ ਆਏ ਤਾਂ ਪਿੱਛਿਓਾ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਲੁਟੇਰੇ ਜਿਨ੍ਹਾਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਕਾਜਲ ਦਾ ਪਰਸ ਖੋਹ ਲਿਆ | ਜਿਸ ਵਿਚ ਬਾਈ ਹਜਾਰ ਰੁਪਏ ਨਕਦ ਅਤੇ ਏ. ਟੀ. ਐਮ ਕਾਰਡ, ਅਧਾਰ ਕਾਰਡ ਅਤੇ ਪੈਨ ਕਾਰਡ ਖੋਹ ਕੇ ਵਾਪਸ ਗੜ੍ਹਸ਼ੰਕਰ ਵੱਲ ਨੂੰ ਫ਼ਰਾਰ ਹੋ ਗਏ | ਲੁੱਟ ਖੋਹ ਦੇ ਸ਼ਿਕਾਰ ਹੋਏ ਪਤੀ ਪਤਨੀ ਵਲੋਂ ਇਸ ਘਟਨਾ ਸਬੰਧੀ ਪੁਲਿਸ ਚੌਕੀ ਕੋਟਫ਼ਤੂਹੀ ਨੂੰ ਸੂਚਿਤ ਕੀਤਾ ਗਿਆ | ਪੁਲਿਸ ਚੌਂਕੀ ਕੋਟਫ਼ਤੂਹੀ ਤੋਂ ਏ. ਐੱਸ. ਆਈ ਬਲਵੀਰ ਸਿੰਘ, ਪੀ.ਐਚ.ਜੀ ਸੁਰਜੀਤ ਸਿੰਘ ਆਦਿ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਇਜ਼ਾ ਪੁਲਿਸ ਅਨੁਸਾਰ ਇਹ ਘਟਨਾ ਸ਼ੱਕੀ ਜਾਪਦੀ ਹੈ, ਪੁਲਿਸ ਵਲੋਂ ਵੱਖ-ਵੱਖ ਸਥਾਨਾਂ 'ਤੇ ਲੱਗੇ ਸੀ. ਸੀ. ਟੀ. ਵੀ ਕੈਮਰੇ ਖੰਗਾਲ ਕੇ ਜਾਂਚ ਸ਼ੁਰੂ ਕਰ ਦਿੱਤੀ | ਇਸ ਦੀ ਜਾਣਕਾਰੀ ਗੁਰਿੰਦਰ ਸਿੰਘ, ਕਾਜਲ, ਰਮਨ ਭਾਰਤੀ ਅਤੇ ਬੰਟੀ ਆਦਿ ਨੇ ਦਿੱਤੀ |

ਪਿਛਲੀ ਖ਼ਬਰ ਤੁਲਸੀ ਇਕ ਬੂਟਾ ਨਹੀਂ ਭਾਰਤੀ ਸੱਭਿਆਚਾਰ ਦੀ ਆਤਮਾ-ਅਰੋੜਾ <br/> ਅਗਲੀ ਖ਼ਬਰ ਮਾਨ ਸਰਕਾਰ ਵਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਕਿਸਾਨ ਵਿਰੋਧੀ-ਗਿਲਜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।