18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਾਈ ਭਾਰਤ ਹੁਸ਼ਿਆਰਪੁਰ ਵਲੋਂ 'ਵਿਸ਼ਵ ਯੁਵਾ ਹੁਨਰ ਦਿਵਸ' ਮੌਕੇ ਸੈਮੀਨਾਰ <br/>

ਅਜੀਤ ਡੈਸਕ 16-07-2025
ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)-ਮਾਈ ਭਾਰਤ ਹੁਸ਼ਿਆਰਪੁਰ ਵਲੋਂ ਵਿਸ਼ਵ ਯੁਵਾ ਹੁਨਰ ਦਿਵਸ ਮੌਕੇ ਆਈ.ਟੀ.ਆਈ. ਕਾਲਜ ਹੁਸ਼ਿਆਰਪੁਰ ਵਿਖੇ ਸੈਮੀਨਾਰ ਲਗਾਇਆ ਗਿਆ | ਜਿਸ 'ਚ ਮੁੱਖ ਬੁਲਾਰੇ ਡਾ.ਸੁਖਦੇਵ ਸਿੰਘ ਢਿੱਲੋਂ, ਸ੍ਰੀ ਗਰੇਸਾ ਫਿਲਮਜ਼ ਦੇ ਨਿਰਦੇਸ਼ਕ ਅਸ਼ੋਕ ਪੁਰੀ ਅਤੇ ਵਾਈਸ ਪਿ੍ੰਸੀਪਲ ਗੁਰਨਾਮ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਇਹ ਸੈਮੀਨਾਰ ਬਹੁਰੰਗ ਕਲਾ ਮੰਚ ਦੇ ਪ੍ਰਧਾਨ ਵਿਕਰਮਪ੍ਰੀਤ ਸਿੰਘ ਦੀ ਦੇਖ-ਰੇਖ 'ਚ ਲਗਾਇਆ ਗਿਆ | ਸੁਖਦੇਵ ਸਿੰਘ ਢਿੱਲੋਂ ਨੇ ਭਾਰਤ ਦੀਆਂ ਮੁੱਢ ਕਰੀਮ ਰਵਾਇਤਾਂ ਤੋਂ ਸ਼ੁਰੂ ਹੋ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਰਦਾਨਾ ਅਤੇ ਭਾਈ ਲਾਲੋ ਜੀ ਵਲੋਂ ਕੀਤੇ ਗਏ ਕੰਮਾਂ ਤੋਂ ਸ਼ੁਰੂ ਕਰਕੇ ਅੱਜ ਦੇ ਸੰਸਾਰ 'ਚ ਹੁਨਰ ਦੀ ਮਹੱਤਤਾ ਅਤੇ ਜ਼ਰੂਰਤ ਉੱਪਰ ਚਰਚਾ ਕੀਤੀ | ਉਨ੍ਹਾਂ ਕਿਹਾ ਕਿ ਹੁਨਰ ਤੋਂ ਬਿਨਾਂ ਕੋਈ ਵੀ ਆਦਮੀ ਪਸ਼ੂ ਸਾਮਾਨ ਹੁੰਦਾ ਹੈ | ਡੀਜ਼ਲ-ਮਸ਼ੀਨ ਟਰੇਡ ਦੇ ਵਿਦਿਆਰਥੀ ਮੰਗੇਸ਼ ਕੁਮਾਰ ਸ਼ਰਮਾ ਅਤੇ ਮਕੈਨਿਕ ਆਟੋ ਬਾਡੀ ਰਿਪੇਅਰ ਟਰੇਡ ਦੇ ਵਿਦਿਆਰਥੀ ਤਨਵੀਰ ਸਿੰਘ ਵਲੋਂ ਵੀ ਵਿਚਾਰ ਪੇਸ਼ ਕੀਤੇ ਗਏ | ਇਸ ਮੌਕੇ ਟਰੇਨਿੰਗ ਅਫ਼ਸਰ ਗੁਰਦੇਵ ਸਿੰਘ, ਅਸ਼ਵਨੀ ਕੁਮਾਰ, ਸਤਪਾਲ ਸਿੰਘ, ਮਸਤ ਰਾਮ, ਪੁਨੀਤ ਕੌਰ, ਸਤਪਾਲ ਅਤੇ ਨਿਰਦੇਸ਼ਕ ਅਸ਼ੋਕ ਖੁਰਾਨਾ ਨੇ ਹੁਨਰ ਦੀ ਮਹੱਤਤਾ 'ਤੇ ਵਿਚਾਰ ਚਰਚਾ ਕੀਤੀ | ਸ੍ਰੀ ਗ੍ਰੇਸਾ ਫਿਲਮਜ਼ ਦੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਮਾਈ ਭਾਰਤ ਹੁਸ਼ਿਆਰਪੁਰ ਅਤੇ ਵਾਈਸ ਪਿ੍ੰਸੀਪਲ ਗੁਰਨਾਮ ਸਿੰਘ ਦੇ ਨਾਲ ਉਨ੍ਹਾਂ ਦੇ ਸਟਾਫ਼ ਵਲੋਂ ਹੁਨਰ ਦੀ ਮਹੱਤਤਾ 'ਤੇ ਇਸ ਪ੍ਰੋਗਰਾਮ ਲਈ ਸਹਿਯੋਗ ਦੇਣ 'ਤੇ ਧੰਨਵਾਦ ਕੀਤਾ | ਇਸ ਮੌਕੇ ਵਾਈਸ ਪਿ੍ੰਸੀਪਲ ਗੁਰਨਾਮ ਸਿੰਘ, ਡਾ.ਸੁਖਦੇਵ ਸਿੰਘ ਢਿੱਲੋਂ, ਡਾ.ਅਸ਼ੋਕ ਪੁਰੀ ਦਾ ਬਹੁਰੰਗ ਕਲਾ ਮੰਚ ਵਲੋਂ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਮੱਛਰਾਂ ਤੋਂ ਬਚਾਅ ਲਈ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਪਿੰਡ ਜਾਜਾ ਵਿਖੇ ਟੀ. ਬੀ. ਮੁਕਤ ਅਭਿਆਨ ਅਧੀਨ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।