18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਜਾਜਾ ਵਿਖੇ ਟੀ. ਬੀ. ਮੁਕਤ ਅਭਿਆਨ ਅਧੀਨ ਜਾਗਰੂਕਤਾ ਕੈਂਪ <br/>

ਪਿੰਡ ਜਾਜਾ ਵਿਖੇ ਟੀ. ਬੀ. ਜਾਗਰੂਕਤਾ ਕੈਂਪ ਦੌਰਾਨ ਸਿਹਤ ਕੇਂਦਰ ਦਾ ਸਟਾਫ਼ ਅਤੇ ਹੋਰ | ਤਸਵੀਰ : ਸੈਣੀ <br/> 16-07-2025
ਟਾਂਡਾ ਉੜਮੁੜ, 15 ਜੁਲਾਈ (ਭਗਵਾਨ ਸਿੰਘ ਸੈਣੀ)- ਸਿਵਲ ਹਸਪਤਾਲ ਟਾਂਡਾ ਵਿਖੇ ਐਸ. ਐਮ. ਓ. ਟਾਂਡਾ ਡਾ. ਕਰਨ ਕੁਮਾਰ ਸੈਣੀ ਦੀ ਅਗਵਾਈ 'ਚ ਆਯੂਸੁਮਾਨ ਅਰੋਗਿਆ ਕੇਂਦਰ ਜਾਜਾ ਵਿਖੇ ਟੀ. ਬੀ. ਮੁਕਤ ਭਾਰਤ ਅਭਿਆਨ ਅਧੀਨ ਟੀ. ਬੀ. ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਇੱਕ ਛੂਤ ਦੀ ਬਿਮਾਰੀ ਹੈ | ਇਹ ਟੀ. ਬੀ. ਦੀ ਬਿਮਾਰੀ ਵਾਲੇ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਦੀ ਹੈ ਅਤੇ ਬਿਮਾਰ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਤੰਦਰੁਸਤ ਵਿਅਕਤੀ ਨੂੰ ਵੀ ਹੋ ਸਕਦੀ ਹੈ | ਇਸ ਦੇ ਮੁੱਖ ਲੱਛਣ 15 ਦਿਨ ਤੋਂ ਜ਼ਿਆਦਾ ਬੁਖ਼ਾਰ ਦਾ ਰਹਿਣਾ, ਰਾਤ ਨੂੰ ਪਸੀਨਾ ਆਉਣਾ ਅਤੇ ਛਾਤੀ ਸਮੇਂ ਤੋਂ ਵੱਧ ਖਾਂਸੀ, ਬਲਗ਼ਮ ਵਿਚ ਖ਼ੂਨ ਦਾ ਆਉਣਾ, ਛਾਤੀ ਵਿਚ ਦਰਦ ਹੋਣਾ ਆਦਿ ਹਨ | ਇਸ ਦੀ ਜਾਂਚ ਅਤੇ ਇਲਾਜ ਹਰ ਸਰਕਾਰੀ ਹਸਪਤਾਲ ਵਿਚ ਮੁਫ਼ਤ ਹੁੰਦਾ ਹੈ | ਜੇਕਰ ਕਿਸੇ ਨੂੰ ਉਪਰੋਕਤ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ | ਇਸ ਮੌਕੇ ਸੁਨੀਲ ਕੁਮਾਰ, ਬਲਜੀਤ ਸਿੰਘ, ਹਰਜਿੰਦਰ ਕੌਰ, ਚਰਨਜੀਤ ਕੌਰ ਅਤੇ ਪਿੰਡ ਵਾਸੀ ਮੌਜੂਦ ਸਨ |

ਪਿਛਲੀ ਖ਼ਬਰ ਮਾਈ ਭਾਰਤ ਹੁਸ਼ਿਆਰਪੁਰ ਵਲੋਂ 'ਵਿਸ਼ਵ ਯੁਵਾ ਹੁਨਰ ਦਿਵਸ' ਮੌਕੇ ਸੈਮੀਨਾਰ <br/> ਅਗਲੀ ਖ਼ਬਰ ਸਰਪੰਚਾਂ ਤੇ ਪੰਚਾਂ ਦੀ ਉਪ ਚੋਣ: ਦੂਜੇ ਦਿਨ ਪੰਚਾਂ ਲਈ 8 ਨਾਮਜ਼ਦਗੀ ਪੱਤਰ ਹੋਏ ਦਾਖ਼ਲ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।