ਮਾਹਿਲਪੁਰ, 15 ਜੁਲਾਈ (ਰਜਿੰਦਰ ਸਿੰਘ)-ਬੀਤੀ ਰਾਤ ਮਾਹਿਲਪੁਰ ਸ਼ਹਿਰ ਦੇ ਬਾਹਰਵਾਰ ਨਵੇਂ ਬੱਸ ਅੱਡੇ ਕੋਲ ਅਣਪਛਾਤੇ ਚੋਰ ਵੱਡੇ ਜਨਰੇਟਰ 'ਚੋਂ ਬੈਟਰਾ ਚੋਰੀ ਕਰਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਵਿਖੇ ਮਾਹਿਲਪੁਰ ਵਿਖੇ ਚੱਲ ਰਹੇ ਟੀ.ਸੀ.ਈ ਸਕੂਲ ਆਫ਼ ਇੰਗਲਿਸ਼ ਦੇ ਡਾਇਰੈਕਟਰ ਮੱਖਣ ਸਿੰਘ ਟੂਟੋਮਜਾਰਾ ਨੇ ਦੱਸਿਆ ਬਿਜਲੀ ਦੇ ਪੁਖ਼ਤਾ ਪ੍ਰਬੰਧ ਤੇ ਉਨ੍ਹਾਂ ਬੱਚਿਆਂ ਦੀ ਸਹੂਲਤ ਲਈ ਬਾਹਰ ਇਕ ਵੱਡਾ ਸਾਇਲੈਂਟ ਜਨਰੇਟਰ ਰੱਖਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਬੀਤੀ ਰਾਤ ਅਣਪਛਾਤੇ ਚੋਰ ਉਸ ਦਾ ਜਿੰਦਰਾ ਤੋੜ ਕੇ ਉਸ 'ਚੋਂ ਵੱਡਾ ਬੈਟਰਾ ਚੋਰੀ ਕਰਕੇ ਲੈ ਗਏ, ਜਿਸ ਦੀ ਕੀਮਤ ਲਗਭਗ 20-25 ਹਜ਼ਾਰ ਰੁਪਏ ਸੀ | ਉਨ੍ਹਾਂ ਦੱਸਿਆ ਚੋਰਾਂ ਨੇ ਸਭ ਤੋਂ ਪਹਿਲਾ ਸਕੂਲ ਬਾਹਰ ਲੱਗੇ ਸੀ.ਸੀ.ਟੀ ਵੀ.ਕੈਮਰਿਆਂ ਦੇ ਮੂੰਹ ਘੁਮਾ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ | ਇਸ ਸੰਬੰਧੀ ਥਾਣਾ ਮਾਹਿਲਪੁਰ ਨੂੰ ਸੂਚਿਤ ਕਰ ਦਿੱਤਾ ਗਿਆ |