18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਅਣਪਛਾਤੇ ਨੇ ਔਰਤ ਦੀ ਵਾਲੀ ਝਪਟੀ

ਅਜੀਤ ਡੈਸਕ 16-07-2025

ਮਾਹਿਲਪੁਰ, 15 ਜੁਲਾਈ (ਰਜਿੰਦਰ ਸਿੰਘ)-ਅੱਜ 12 ਵਜੇ ਕਰੀਬ ਮਾਹਿਲਪੁਰ ਨਵੇਂ ਅੱਡੇ ਦੇ ਨੇੜੇ ਅਣਪਛਾਤੇ ਚੋਰ ਵਲੋਂ ਸਕੂਟਰ ਦੇ ਪਿੱਛੇ ਬੈਠੀ ਅÏਰਤ ਦੀ ਵਾਲੀ ਲਾਹ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਹੈੈ | ਪ੍ਰਾਪਤ ਜਾਣਕਾਰੀ ਅਨੁਸਾਰ ਰਿਟਾ.ਪਿੰ੍ਰ.ਪ੍ਰੀਤਮ ਸਿੰਘ ਵਾਸੀ ਬੱਢੋਆਣ ਸਰਦੂਲਾਪੁਰ ਨੇ ਥਾਣਾ ਮਾਹਿਲਪੁਰ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਮਾਹਿਲਪੁਰ ਨੂੰ ਆਪਣੇ ਸਕੂਟਰ 'ਤੇ ਆਪਣੀ ਪਤਨੀ ਨਾਲ ਮਾਹਿਲਪੁਰ ਨੂੰ ਆ ਰਿਹਾ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਮਾਹਿਲਪੁਰ ਬੱਸ ਅੱਡੇ ਨਜ਼ਦੀਕ ਪਹੁੰਚਿਆ ਤਾਂ ਪਿੱਛੋਂ ਆ ਰਹੇ ਇਕ ਅਣਪਛਾਤੇ ਮੋਟਰਸਾਈਕਲ ਸਵਾਰ ਨੇ ਉਸ ਦੀ ਪਤਨੀ ਦੇ ਕੰਨ 'ਚੋਂ ਸੋਨੇ ਦੀ ਵਾਲੀ ਝਪਟ ਲਈ ਤੇ ਫ਼ਰਾਰ ਹੋ ਗਿਆ | ਪੁਲਿਸ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਵੱਡੇ ਜਨਰੇਟਰ 'ਚੋਂ ਬੈਟਰਾ ਚੋਰੀ <br/> ਅਗਲੀ ਖ਼ਬਰ ਪਿੰਡ ਬਹਿ ਨੰਗਲ ਵਿਖੇ ਪਾਰਕ ਦੀ ਉਸਾਰੀ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।