18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪਿੰਡ ਬਹਿ ਨੰਗਲ ਵਿਖੇ ਪਾਰਕ ਦੀ ਉਸਾਰੀ ਕਰਵਾਈ <br/>

ਵਿਧਾਇਕ ਐਡ. ਘੁੰਮਣ ਦੀ ਹਾਜ਼ਰੀ 'ਚ ਖੇਡ ਪਾਰਕ ਦਾ ਉਦਘਾਟਨ ਕਰਦੇ ਹੋਏ ਮਹੰਤ ਰਾਜਗਿਰੀ ਤੇ ਐਮ.ਪੀ. ਰਾਜ ਕੁਮਾਰ ਚੱਬੇਵਾਲ | ਤਸਵੀਰ : ਮਹਿਤਾ <br/> 16-07-2025
ਤਲਵਾੜਾ, 15 ਜੁਲਾਈ (ਮਹਿਤਾ)- ਕਾਮਾਹੀ ਦੇਵੀ ਦੇ ਪਿੰਡ ਬਹਿ ਨੰਗਲ ਵਿਖੇ ਪੰਜਾਬ ਸਰਕਾਰ ਵਲੋਂ ਖੇਤ ਪਾਰਕ ਦੀ ਉਸਾਰੀ ਕਰਵਾਈ ਗਈ, ਜਿਸ 'ਚ ਕਰੀਬ 20 ਲੱਖ ਰੁਪਏ ਦੀ ਲਾਗਤ ਆਈ ਹੈ | ਇਸ ਖੇਡ ਪਾਰਕ 'ਚ ਚੇਨ ਫੈਂਸਿੰਗ, ਯੋਗਿੰਗ ਟਰੈਕ, ਸ਼ੈੱਡ ਦੀ ਉਸਾਰੀ, ਫੁੱਟ ਲਾਈਟ, ਫਲੱਡ ਲਾਈਟ ਅਤੇ ਬੱਚਿਆਂ ਲਈ ਝੂਲੇ ਲਗਾਏ ਗਏ ਹਨ | ਇਸ ਨਾਲ ਪੂਰੀ ਗਰਾਊਾਡ ਨੂੰ ਲੈਵਲ ਕਰਕੇ ਇਸ 'ਚ ਬੈਡਮਿੰਟਨ ਅਤੇ ਵਾਲੀਬਾਲ ਗਰਾਊਾਡ ਦੀ ਉਸਾਰੀ ਕੀਤੀ ਗਈ ਹੈ | ਕੰਢੀ ਇਲਾਕੇ 'ਚ ਤੇ ਬਲਾਕ ਤਲਵਾੜਾ ਵਿਚ ਇਹ ਪਹਿਲੀ ਨਿਵੇਕਲੀ ਗਰਾਊਾਡ ਤਿਆਰ ਕੀਤੀ ਗਈ ਹੈ ਜਿਸ ਵਿਚ ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਲਈ ਖੇਡਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਅਤੇ ਓਪਨ ਜਿੰਮ ਦੀ ਵੀ ਸੁਵਿਧਾ ਹੈ | ਇਸ ਖੇਡ ਗਰਾਊਾਡ ਦਾ ਉਦਘਾਟਨ ਐਡ. ਕਰਮਵੀਰ ਸਿੰਘ ਘੁੰਮਣ ਵਿਧਾਇਕ ਹਲਕਾ ਦਸੂਹਾ ਦੀ ਹਾਜ਼ਰੀ ਵਿਚ ਮਹੰਤ ਰਾਜਗਿਰੀ ਅਤੇ ਐਮ.ਪੀ. ਰਾਜ ਕੁਮਾਰ ਚੱਬੇਵਾਲ ਨੇ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ ਸਰਪੰਚ ਸ਼ੋਭਾ ਰਾਣੀ ਬਹਿਨੰਗਲ, ਸਰਜੀਵਨ ਕੁਮਾਰੀ ਸਰਪੰਚ ਹੀਰ ਬਹਿ, ਧਰਮਿੰਦਰ ਸਿੰਘ ਸਰਪੰਚ ਬਹਿ ਵਿਦਿਆ, ਰਾਹੁਲ ਸਰਪੰਚ ਬਹਿ ਰੰਗਾ, ਰਣਜੀਤ ਸਿੰਘ ਸਰਪੰਚ ਨਰੰਗਪੁਰ, ਸੰਦੀਪ ਕੌਰ ਸਰਪੰਚ ਧਗੜੋਲ, ਰਾਜੇਸ਼ ਕੁਮਾਰ ਸਰਪੰਚ ਪੱਤੀ ਲਾਖੜ ਪੱਲੀ, ਪਰਮਲਾ ਦੇਵੀ ਸਰਪੰਚ ਮੰਝਲੀ ਪਤੀ, ਪਿਆਰ ਚੰਦ ਸਰਪੰਚ ਕੋਠੀ, ਰਾਣੋਂ ਦੇਵੀ ਸਰਪੰਚ ਲਠੋਲੀ, ਸਰਪੰਚ ਟੋਹਲੂ, ਭੰਬੋਤਾੜ, ਲੋਅਰ ਟੋਹਲੂ, ਸਾਬਕਾ ਸਰਪੰਚ ਗੋਲਡੀ, ਰਵਿੰਦਰ ਮਹਿਤਾ ਬਲਾਕ ਪ੍ਰਧਾਨ, ਵਿਕਰਮ ਸਿੰਘ ਸਰਪੰਚ ਬੀ.ਡੀ.ਪੀ.ਓ. ਤਲਵਾੜਾ, ਪੰਚਾਇਤ ਸਕੱਤਰ ਰਣਜੀਤ ਸਿੰਘ ਬੋਦਲ, ਗੌਰਵ ਪਟਿਆਲ ਜੇ.ਈ. ਬਲਾਕ ਤਲਵਾੜਾ, ਜਰਨੈਲ ਬੰਟੀ ਬਲਾਕ ਪ੍ਰਧਾਨ, ਰਾਹੁਲ ਸ਼ਰਮਾ ਬਲਾਕ ਪ੍ਰਧਾਨ, ਡਾ. ਸੰਨ੍ਹੀ ਲੱਬਰ, ਸੁਨੀਤਾ ਮਹਿਤਾ, ਰੋਕੀ ਪ੍ਰਧਾਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਮਾਹੀ ਖੇਤਰ ਵਾਸੀ ਤੇ 'ਆਪ' ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਅਣਪਛਾਤੇ ਨੇ ਔਰਤ ਦੀ ਵਾਲੀ ਝਪਟੀ ਅਗਲੀ ਖ਼ਬਰ ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਵਿਚ ਇਨਵੈਸਟੀਚਰ ਸੈਰੇਮਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।