ਬੇਗੋਵਾਲ, 15 ਜੁਲਾਈ (ਸੁਖਜਿੰਦਰ ਸਿੰਘ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਆਕਸਫੋਰਡ ਇੰਟਰਨੈਸ਼ਨਲ ਸਕੂਲ ਬੇਗੋਵਾਲ ਵਿਖੇ ਸਕੂਲ ਦੇ ਪਿ੍ੰਸੀਪਲ ਯੁਕਤੀ ਡੋਗਰਾ ਦੀ ਅਗਵਾਈ ਹੇਠ ਇਨਵੈਸਟਰ ਸੈਰੇਮਨੀ (ਵਿਦਿਆਰਥੀ ਕੌਂਸਲ ਦੀ ਚੋਣ) ਕਰਵਾਈ ਗਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਉਪ ਚੇਅਰਮੈਨ ਗੁਰਪ੍ਰਤਾਪ ਸਿੰਘ ਪੁੱਜੇ | ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਯੁਕਤੀ ਡੋਗਰਾ ਨੇ ਦੱਸਿਆ ਕਿ ਇਸ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਆਧਾਰ 'ਤੇ ਕੀਤੀ ਗਈ, ਜਿਸ ਵਿਚ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਯੁਵਰਾਜ ਸਿੰਘ ਨੂੰ ਹੈੱਡ ਬੁਆਏ ਤੇ ਲਵਪ੍ਰੀਤ ਕੌਰ ਨੂੰ ਹੈੱਡ ਗਰਲ ਚੁਣਿਆ ਗਿਆ | ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਦੇ ਬਲਜਿੰਦਰ ਸਿੰਘ ਨੂੰ ਵਾਈਸ ਹੈੱਡ ਬੁਆਏ ਤੇ ਸਿਮਰਨਜੀਤ ਕੌਰ ਨੂੰ ਵਾਈਸ ਹੈੱਡ ਗਰਲ ਚੁਣਿਆ ਗਿਆ | ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਪੋਰਟਸ ਕੈਪਟਨ ਤੇ ਵਿਦਿਆਰਥੀ ਅਨੁਸ਼ਾਸਨ ਹੈੱਡ ਵੀ ਚੁਣੇ ਗਏ, ਜਿਸ ਵਿਚ ਸਪੋਰਟਸ ਵਿਚ ਕੈਪਟਨ ਬੁਆਏ ਏਕਨੂਰ ਸਿੰਘ ਤੇ ਗਰਲ ਸਪੋਰਟਸ ਵਿਚ ਕੈਪਟਨ ਨੀਤੂ ਕੁਮਾਰੀ ਨੂੰ ਚੁਣਿਆ ਗਿਆ | ਇਸੇ ਤਰ੍ਹਾਂ ਵਾਈਸ ਸਪੋਰਟਸ ਕੈਪਟਨ ਪ੍ਰਭਜੋਤ ਸਿੰਘ ਤੇ ਵਾਈਸ ਸਪੋਰਟਸ ਕੈਪਟਨ ਗਰਲ ਅਰਪਣਪ੍ਰੀਤ ਕੌਰ ਤੋਂ ਇਲਾਵਾ ਮਨਮੀਤ ਸਿੰਘ ਸੁਖਬੀਰ ਸਿੰਘ ਅਮਨਜੋਤ ਕੌਰ, ਗੁਰਲੀਨ ਕੌਰ ਨੂੰ ਸਕੂਲ ਅਨੁਸ਼ਾਸਨ ਦਾ ਹੈੱਡ ਚੁਣਿਆ ਗਿਆ | ਇਸ ਮੌਕੇ ਸਕੂਲ ਦੇ ਚਾਰਾਂ ਹਾਊਸਾਂ ਦੇ ਕੈਪਟਨ ਤੇ ਵਾਈਸ ਕੈਪਟਨ ਵੀ ਚੁਣੇ ਗਏ | ਜਿਸ ਵਿਚ ਆਕਾਸ਼ ਹਾਊਸ ਦੇ ਕੈਪਟਨ ਸਾਹਿਬਜੀਤ ਸਿੰਘ, ਮਨਪ੍ਰੀਤ ਕੌਰ, ਵਾਈਸ ਕੈਪਟਨ ਵੰਸ਼ਦੀਪ ਸਿੰਘ ਤੇ ਸਿਮਰਨਜੀਤ ਕੌਰ ਨੂੰ ਚੁਣਿਆ ਗਿਆ | ਜਲ ਹਾਊਸ ਦੇ ਕੈਪਟਨ ਗੁਰਦੀਪ ਸਿੰਘ ਤੇ ਜਸਮੀਤ ਕੌਰ ਨੂੰ ਵਾਈਸ ਕੈਪਟਨ ਜੋਬਨਪ੍ਰੀਤ ਸਿੰਘ ਅਤੇ ਹਰਮਨ ਪ੍ਰੀਤ ਕੌਰ ਨੂੰ ਵੀ ਚੁਣਿਆ ਗਿਆ | ਪਿ੍ਥਵੀ ਹਾਊਸ ਵਿਚੋਂ ਕੈਪਟਨ ਵਿਸ਼ਾਂਤ ਬਾਜ਼ਾਰ ਤੇ ਸੰਦੀਪ ਕੌਰ ਵਾਈਸ ਕੈਪਟਨ ਸੁਖਪ੍ਰੀਤ ਸਿੰਘ ਤੇ ਬਾਈਨੀ ਨੂੰ ਚੁਣਿਆ ਗਿਆ | ਇਸੇ ਤਰ੍ਹਾਂ ਵਾਯੂ ਹਾਊਸ ਅਨਮੋਲ ਸ਼ਰਮਾ ਤੇ ਪਿ੍ਆਗਣਾ ਨੂੰ ਕੈਪਟਨ ਚੁਣਿਆ ਗਿਆ ਤੇ ਵਾਈਸ ਕੈਪਟਨ ਲਈ ਕੈਪਟਨ ਗੁਰ ਕਮਲ ਸਿੰਘ ਤੇ ਰੌਸ਼ਨੀ ਕੁਮਾਰੀ ਨੂੰ ਚੁਣਿਆ ਗਿਆ | ਇਸ ਸਮੇਂ ਸਕੂਲ ਦੇ ਉਪ ਚੇਅਰਮੈਨ ਗੁਰਪ੍ਰਤਾਪ ਸਿੰਘ ਤੇ ਯੁਕਤੀ ਡੋਗਰਾ ਨੇ ਸਾਰੇ ਚੁਣੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੀਆਂ ਜਿਵੇਂ ਬਿਮਾਰੀਆਂ ਹੀ ਭਵਿੱਖ ਵਿਚ ਵਧੀਆ ਨੇਤਾ ਚੰਗੇ ਅਫ਼ਸਰ ਪੈਦਾ ਕਰਦੀਆਂ ਹਨ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ |