06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ <br/>

ਅਜੀਤ ਡੈਸਕ 27-12-2025

ਪੁਲਿਸ ਵਲੋਂ ਪੂਰਾ ਕੰਪਲੈਕਸ ਸੀਲ, ਈਮੇਲ ਭੇਜਣ ਵਾਲੇ ਦੀ ਜਾਂਚ ਜਾਰੀ
ਚੰਡੀਗੜ੍ਹ, 26 ਦਸੰਬਰ (ਮਾਰਕੰਡਾ)-ਜ਼ਿਲ੍ਹਾ ਅਦਾਲਤ ਕੰਪਲੈਕਸ ਸੈਕਟਰ-43 ਚੰਡੀਗੜ੍ਹ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੁਲਿਸ ਨੇ ਅਦਾਲਤ ਕੰਪਲੈਕਸ ਨਾਲ ਜੁੜੀਆਂ ਤਿੰਨੋਂ ਇਮਾਰਤਾਂ ਨੂੰ ਖ਼ਾਲੀ ਕਰਵਾ ਦਿੱਤਾ ਹੈ ਅਤੇ ਬੰਬ ਨਕਾਰਾ ਦਸਤੇ ਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਤਲਾਸ਼ੀ ਸ਼ੁਰੂ ਕਰ ਦਿੱਤੀ ਗਈ | ਪੁਲਿਸ ਨੇ ਪੂਰੇ ਕੰਪਲੈਕਸ ਨੂੰ ਚਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਹੈ | ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਧਮਕੀ ਭਰੀ ਈਮੇਲ ਵਿਚ ਲਿਖਿਆ ਸੀ ਕਿ ਡਰੋਨ ਦੀ ਵਰਤੋਂ ਨਾਲ ਬੰਬ ਰਾਹੀਂ ਪੂਰੀ ਜ਼ਿਲ੍ਹਾ ਅਦਾਲਤ ਨੂੰ ਉਡਾ ਦਿੱਤਾ ਜਾਵੇਗਾ | ਬੰਬ ਸਕੁਐਡ ਸਮੇਤ ਕਈ ਪੁਲਿਸ ਟੀਮਾਂ ਨਾਲ ਸੈਕਟਰ-36 ਅਤੇ 39 ਥਾਣਿਆਂ ਦੇ ਡੀ.ਐਸ.ਪੀ. ਵੀ ਮੌਕੇ 'ਤੇ ਪਹੁੰਚੇ | ਤਲਾਸ਼ੀ ਉਪਰੰਤ ਕੋਈ ਵੀ ਬੰਬ ਜਾ ਸ਼ੱਕੀ ਸਮੱਗਰੀ ਨਹੀਂ ਮਿਲੀ | ਐਸ.ਐਚ.ਓ. ਰਾਮ ਦਿਆਲ ਨੇ ਕਿਹਾ ਕਿ ਧਮਕੀ ਸਵੇਰੇ 11:55 ਵਜੇ ਈਮੇਲ ਰਾਹੀਂ ਮਿਲੀ ਸੀ | ਇਸ ਤੋਂ ਬਾਅਦ ਅਦਾਲਤ ਵਿਚੋਂ ਮੌਜੂਦ ਸਾਰੇ ਲੋਕਾਂ ਨੂੰ ਪਾਰਕਿੰਗ ਵਿਚ ਜਾਣ ਲਈ ਕਿਹਾ ਗਿਆ | ਜਾਣਕਾਰੀ ਤੋਂ ਬਾਅਦ ਅਦਾਲਤ ਦੇ ਅਹਾਤੇ ਨੂੰ ਖ਼ਾਲੀ ਕਰਵਾ ਲਿਆ ਗਿਆ | ਪੂਰੇ ਅਹਾਤੇ ਅਤੇ ਕਮਰਿਆਂ ਦੀ ਜਾਂਚ ਕੀਤੀ ਗਈ ਅਤੇ ਕੋਈ ਖ਼ਤਰਾ ਨਜ਼ਰ ਨਹੀਂ ਆਇਆ ਹੈ | ਈਮੇਲ ਭੇਜਣ ਵਾਲੇ ਦੀ ਜਾਂਚ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਸਜ਼ਾ ਮੁਅੱਤਲੀ ਨੂੰ ਸੀ.ਬੀ.ਆਈ. ਵਲੋਂ ਸੁਪਰੀਮ ਕੋਰਟ 'ਚ ਚੁਣੌਤੀ ਅਗਲੀ ਖ਼ਬਰ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਆਇਆ ਸੰਗਤ ਦਾ ਸੈਲਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।