21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਗਗਨਯਾਨ ਮਿਸ਼ਨ ਨੂੰ ਮਿਲੀ ਨਵੀਂ ਤਾਕਤ-ਇਸਰੋ ਮੁਖੀ

ਅਜੀਤ ਡੈਸਕ 25-12-2025
ਇਸਰੋ ਮੁਖੀ ਵੀ. ਨਰਾਇਣਨ ਨੇ ਕਿਹਾ ਕਿ ਐਲ.ਵੀ.ਐਮ3-ਐਮ6 ਮਿਸ਼ਨ ਦੀ ਸ਼ਾਨਦਾਰ ਸਫ਼ਲਤਾ ਨੇ ਭਾਰਤ ਦੇ ਮਹੱਤਵਪੂਰਨ ਮਨੁੱਖੀ ਪੁਲਾੜ ਮਿਸ਼ਨ ਗਗਨਯਾਨ ਨੂੰ ਨਵੀਂ ਤਾਕਤ ਮਿਲੀ ਹੈ | ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਨੇ ਦਰਸਾ ਦਿੱਤਾ ਹੈ ਕਿ ਭਾਰਤ ਗਗਨਯਾਨ ਮਿਸ਼ਨ ਲਈ ਪੂਰੀ ਤਰ੍ਹਾਂ ਤਿਆਰ ਹੋ ਰਿਹਾ ਹੈ | ਇਸ ਮਿਸ਼ਨ ਨੂੰ ਖ਼ਾਸ ਦੱਸਦੇ ਹੋਏ ਇਸਰੋ ਮੁਖੀ ਨੇ ਕਿਹਾ ਕਿ ਐਲ.ਵੀ.ਐਮ3 ਉਹੀ ਪੁਲਾੜ ਵਾਹਨ ਹੈ ਜਿਸ ਨੂੰ ਗਗਨਯਾਨ ਮਿਸ਼ਨ ਲਈ ਚੁਣਿਆ ਗਿਆ ਹੈ | ਅਜਿਹੇ 'ਚ ਇਸਦੀ ਨਿਰੰਤਰ ਸਫ਼ਲਤਾ ਬਹੁਤ ਅਹਿਮ ਹੈ | ਉਨ੍ਹਾਂ ਦੱਸਿਆ ਕਿ ਇਸ ਮਿਸ਼ਨ 'ਚ ਉਪਗ੍ਰਹਿ ਨੂੰ ਬਹੁਤ ਸਟੀਕਤਾ ਨਾਲ ਸਥਾਪਿਤ ਕੀਤਾ ਗਿਆ ਹੈ | ਇਸ ਮਿਸ਼ਨ ਦੀ ਇਕ ਹੋਰ ਵੱਡੀ ਪ੍ਰਾਪਤੀ ਇਹ ਰਹੀ ਹੈ ਕਿ ਇਹ ਭਾਰਤ ਦੀ ਧਰਤੀ ਤੋਂ ਸਥਾਪਿਤ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਉਪਗ੍ਰਹਿ ਹੈ | ਉਨ੍ਹਾਂ ਦੱਸਿਆ ਕਿ ਐਲ.ਵੀ.ਐਮ3 ਰਾਕੇਟ ਨੂੰ ਇਸ ਮਿਸ਼ਨ 'ਚ 100 ਫ਼ੀਸਦੀ ਭਰੋਸੇਯੋਗਤਾ ਦਾ ਪ੍ਰਦਰਸ਼ਨ ਕੀਤਾ ਹੈ |

ਪਿਛਲੀ ਖ਼ਬਰ ਸ਼ਿਵ ਸੈਨਾ (ਯੂ.ਬੀ.ਟੀ.) ਤੇ ਮਨਸੇ ਵਲੋਂ ਗੱਠਜੋੜ ਦਾ ਐਲਾਨ ਅਗਲੀ ਖ਼ਬਰ ਕੇਂਦਰ 2026 ਤੋਂ 10ਵੀਂ ਤੇ 12ਵੀਂ ਜਮਾਤ ਦੇ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਟਰੈਕ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।