21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੇਂਦਰ 2026 ਤੋਂ 10ਵੀਂ ਤੇ 12ਵੀਂ ਜਮਾਤ ਦੇ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਟਰੈਕ ਕਰੇਗਾ

ਅਜੀਤ ਡੈਸਕ 25-12-2025

ਨਵੀਂ ਦਿੱਲੀ, 24 ਦਸੰਬਰ (ਏਜੰਸੀ)-ਸਿੱਖਿਆ ਮੰਤਰਾਲਾ 2026 ਤੋਂ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੀ ਯੋਜਨਾਬੱਧ ਢੰਗ ਨਾਲ ਟਰੈਕਿੰਗ ਸ਼ੁਰੂ ਕਰੇਗਾ ਅਤੇ ਉਨ੍ਹਾਂ ਨੂੰ ਸਿੱਖਿਆ ਪ੍ਰਣਾਲੀ 'ਚ ਦੁਬਾਰਾ ਦਾਖਲੇ ਦੀ ਸਹੂਲਤ ਲਈ ਨੈਸ਼ਨਲ ਇੰਸਟੀਚਿਊਟ ਆਫ਼ ਓਪਨ ਸਕੂਲਿੰਗ (ਐਨ.ਆਈ.ਓ.ਐਸ.) ਨਾਲ ਜੋੜੇਗਾ¢ਅਧਿਕਾਰੀਆਂ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਸਕੂਲ ਤੋਂ ਬਾਹਰ ਬੱਚਿਆਂ ਨੂੰ ਮੁੱਖ ਧਾਰਾ 'ਚ ਲਿਆਉਣਾ ਅਤੇ ਸਕੂਲ ਛੱਡਣ ਵਾਲਿਆਂ ਨੂੰ ਘਟਾਉਣਾ ਹੈ¢ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ (ਡੀ.ਓ.ਐਸ.ਈ.ਐਲ.) ਦੇ ਸਕੱਤਰ ਸੰਜੇ ਕੁਮਾਰ ਨੇ ਕਿਹਾ ਕਿ ਟਰੈਕਿੰਗ ਵਿਧੀ ਬੋਰਡ ਪ੍ਰੀਖਿਆਵਾਂ 'ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਤੱਕ ਸਰਗਰਮੀ ਨਾਲ ਪਹੁੰਚਣ 'ਚ ਮਦਦ ਕਰੇਗੀ ਅਤੇ ਉਨ੍ਹਾਂ ਨੂੰ ਆਪਣੀ ਸਿੱਖਿਆ ਜਾਰੀ ਰੱਖਣ ਲਈ ਇਕ ਬਦਲਵਾਂ ਰਸਤਾ ਪ੍ਰਦਾਨ ਕਰੇਗੀ¢ ਉਨ੍ਹਾਂ ਕਿਹਾ ਕਿ ਟਰੈਕਿੰਗ ਯੂਨੀਫਾਈਡ ਡਿਸਟਿ੍ਕਟ ਇਨਫਰਮੇਸ਼ਨ ਸਿਸਟਮ ਫਾਰ ਐਜੂਕੇਸ਼ਨ (ਯੂ.ਡੀ.ਆਈ.ਐਸ.ਈ.) ਰਾਹੀਂ ਕੀਤੀ ਜਾਵੇਗੀ, ਜੋ ਕਿ ਸਕੂਲ ਸਿੱਖਿਆ ਲਈ ਰਾਸ਼ਟਰੀ ਡੇਟਾਬੇਸ ਹੈ¢

ਪਿਛਲੀ ਖ਼ਬਰ ਗਗਨਯਾਨ ਮਿਸ਼ਨ ਨੂੰ ਮਿਲੀ ਨਵੀਂ ਤਾਕਤ-ਇਸਰੋ ਮੁਖੀ ਅਗਲੀ ਖ਼ਬਰ ਕੇਂਦਰ ਨੇ ਅਰਾਵਲੀ 'ਚ ਨਵੇਂ ਮਾਈਨਿੰਗ ਲੀਜ਼ਾਂ 'ਤੇ ਲਗਾਈ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।