ਅਪ੍ਰੈਲ 2026 ਤੋਂ ਫਰਵਰੀ 2027 ਦਰਮਿਆਨ ਦੋ ਪੜਾਵਾਂ ਵਿਚ ਹੋਵੇਗੀ ਜਨਗਣਨਾ
ਅਜੀਤ ਡੈਸਕ
03-12-2025
ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਅੱਜ ਲੋਕ ਸਭਾ 'ਚ ਦੱਸਿਆ ਕਿ ਜਨਗਣਨਾ 2027 ਦੋ ਪੜਾਵਾਂ 'ਚ ਹੋਵੇਗੀ | ਪਹਿਲਾ ਪੜਾਅ ਅਪ੍ਰੈਲ-ਸਤੰਬਰ 2026 ਦਰਮਿਆਨ ਅਤੇ ਦੂਸਰਾ ਪੜਾਅ ਫਰਵਰੀ 2027 ਵਿਚ ਹੋਵੇਗਾ | ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਮਕਾਨ ਸੂਚੀਕਰਨ ਅਤੇ ਰਿਹਾਇਸ਼ੀ ਜਨਗਣਨਾ ਹੋਵੇਗੀ ਅਤੇ ਉਸ ਦੇ ਬਾਅਦ ਦੂਸਰੇ ਪੜਾਅ 'ਚ ਆਬਾਦੀ ਦੀ ਗਣਨਾ ਕੀਤੀ ਜਾਵੇਗੀ | ਇੱਕ ਹੋਰ ਜਵਾਬ ਵਿਚ ਕੇਂਦਰੀ ਮੰਤਰੀ ਨੇ ਕਿਹਾ ਕਿ ਜਨਗਣਨਾ 2027 ਡਿਜੀਟਲ ਸਾਧਨਾਂ ਰਾਹੀਂ ਕੀਤੀ ਜਾਵੇਗੀ ਜਿਸ ਵਿਚ ਸਵੈ-ਗਣਨਾ ਲਈ ਆਨਲਾਈਨ ਪ੍ਰਬੰਧ ਦੇ ਨਾਲ-ਨਾਲ ਮੋਬਾਈਲ ਐਪਸ ਰਾਹੀਂ ਡੇਟਾ ਇਕੱਠਾ ਕੀਤਾ ਜਾਵੇਗਾ |