ਵਿਰੋਧੀ ਧਿਰਾਂ ਨੇ 9 ਦਸੰਬਰ ਨੂੰ ਚੋਣ ਸੁਧਾਰਾਂ ਨੂੰ ਲੈ ਕੇ ਕੀਤੀ ਜਾਣ ਵਾਲੀ ਚਰਚਾ, ਜਿਸ ਦਾ ਕਾਨੂੰਨ ਮੰਤਰੀ ਅਰਜੁਨ ਮੇਘਵਾਲ 10 ਦਸੰਬਰ ਨੂੰ ਜਵਾਬ ਦੇਣਗੇ, 'ਚ ਮੰਗ ਕੀਤੀ ਸੀ ਕਿ ਇਸ ਚਰਚਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਹਿੱਸਾ ਲੈਣ | ਪਰ ਸਰਕਾਰ ਨੇ ਇਸ ਮੰਗ ਨੂੰ ਨਾਮਨਜ਼ੂਰ ਕਰਦਿਆਂ ਸਾਫ਼ ਤੌਰ 'ਤੇ ਕਿਹਾ ਕਿ ਪ੍ਰਧਾਨ ਮੰਤਰੀ (ਦੇ ਹਿੱਸਾ ਲੈਣ) ਬਾਰੇ ਕੋਈ ਭਰੋਸਾ ਨਹੀਂ ਦਿੱਤਾ ਜਾ ਸਕਦਾ | ਕੇਂਦਰ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਵਿਰੋਧੀ ਧਿਰਾਂ ਇਹ ਤੈਅ ਨਹੀਂ ਕਰ ਸਕਦੀਆਂ ਕਿ ਸਰਕਾਰ ਕੀ ਕਰੇ |