26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

'ਸੰਚਾਰ ਸਾਥੀ ਐਪ' ਪੈਗਾਸਸ ਦਾ ਨਵਾਂ ਰੂਪ ਹੈ-ਸਿਸੋਦੀਆ <br/>

ਅਜੀਤ ਡੈਸਕ 03-12-2025
ਚੰਡੀਗੜ੍ਹ, 2 ਦਸੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 'ਸੰਚਾਰ ਸਾਥੀ' ਐਪ ਵਿਅਕਤੀਗਤ ਆਜ਼ਾਦੀ ਅਤੇ ਨਿੱਜਤਾ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਇਸ ਐਪ ਰਾਹੀਂ ਸਰਕਾਰ ਲੋਕਾਂ ਦੀਆਂ ਨਿੱਜੀ ਗੱਲਾਂ, ਕਾਲ ਰਿਕਾਰਡਾਂ, ਸੰਪਰਕ ਸੂਚੀਆਂ, ਸੰਚਾਰ ਪੈਟਰਨਾਂ, ਵਟਸਐਪ ਵਰਤੋਂ ਅਤੇ ਡਿਜੀਟਲ ਵਿਵਹਾਰ ਤੱਕ ਪਹੁੰਚ ਪ੍ਰਾਪਤ ਕਰੇਗੀ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਨਾ ਸਿਰਫ਼ ਰਾਜਨੀਤਿਕ ਜਾਸੂਸੀ ਲਈ, ਸਗੋਂ ਵੱਡੇ ਬੈਂਕ ਧੋਖਾਧੜੀ ਅਤੇ ਵਿੱਤੀ ਘੁਟਾਲਿਆਂ ਨੂੰ ਵੀ ਸੁਲਝਾਉਣ ਲਈ ਨਾਗਰਿਕਾਂ ਦੇ ਫੋਨਾਂ 'ਚ ਘੁਸਪੈਠ ਕਰਨਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਇਹ ਐਪ ਪੈਗਾਸਸ ਦਾ ਨਵਾਂ ਰੂਪ ਹੈ | ਉਨ੍ਹਾਂ ਅੱਗੇ ਕਿਹਾ ਕਿ ਇੱਕ ਸਰਕਾਰ ਜੋ ਆਪਣੇ ਹੀ ਲੋਕਾਂ ਦੇ ਫੋਨਾਂ 'ਚ ਘੁਸਪੈਠ ਕਰਦੀ ਹੈ, ਉਨ੍ਹਾਂ ਦੀ ਜਾਣਕਾਰੀ ਚੋਰੀ ਕਰਦੀ ਹੈ ਅਤੇ ਉਨ੍ਹਾਂ ਦੀ ਨਿੱਜਤਾ ਨਾਲ ਖੇਡਦੀ ਹੈ, ਜਨਤਾ ਤੋਂ ਇੱਕ ਸਖ਼ਤ ਜਵਾਬ ਦੀ ਹੱਕਦਾਰ ਹੈ | ਲੋਕਾਂ ਨੂੰ ਸਰਕਾਰ ਨੂੰ ਇੱਕ ਸਪੱਸ਼ਟ ਸੁਨੇਹਾ ਦੇਣਾ ਚਾਹੀਦਾ ਹੈ |

ਪਿਛਲੀ ਖ਼ਬਰ ਵਿਰੋਧੀ ਧਿਰਾਂ ਦੀ ਚੋਣ ਸੁਧਾਰਾਂ 'ਤੇ ਚਰਚਾ 'ਚ ਪ੍ਰਧਾਨ ਮੰਤਰੀ ਦੇ ਹਿੱਸਾ ਲੈਣ ਦੀ ਮੰਗ ਨਾਮਨਜ਼ੂਰ ਅਗਲੀ ਖ਼ਬਰ ਐਪਲ 'ਸੰਚਾਰ ਸਾਥੀ' ਐਪ ਸੰਬੰਧੀ ਸਰਕਾਰ ਨਾਲ ਗੱਲਬਾਤ ਕਰੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।