26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਐਪਲ 'ਸੰਚਾਰ ਸਾਥੀ' ਐਪ ਸੰਬੰਧੀ ਸਰਕਾਰ ਨਾਲ ਗੱਲਬਾਤ ਕਰੇਗਾ

ਅਜੀਤ ਡੈਸਕ 03-12-2025
ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ)-ਸੂਤਰਾਂ ਅਨੁਸਾਰ ਐਪਲ ਅਤੇ ਸੈਮਸੰਗ 'ਸੰਚਾਰ ਸਾਥੀ' ਐਪ ਸੰਬੰਧੀ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਮੋਬਾਈਲ ਫ਼ੋਨ 'ਚ ਇਸ ਐਪ ਨੂੰ ਪਹਿਲਾਂ ਤੋਂ ਹੀ ਇੰਸਟਾਲ ਕਰਨ ਸੰਬੰਧੀ ਨਿਰਦੇਸ਼ 'ਤੇ ਆਪਣਾ ਪੱਖ ਰੱਖਣਗੇ | ਜਾਣਕਾਰੀ ਅਨੁਸਾਰ ਕੰਪਨੀਆਂ ਸਰਕਾਰ ਦੇ ਨਿਰਦੇਸ਼ ਦੀ ਸਮੀਖਿਆ ਕਰ ਰਹੀਆਂ ਹਨ | ਸੰਭਾਵਨਾ ਹੈ ਕਿ ਮੌਜੂਦਾ ਸਮੇਂ ਜੋ ਆਦੇਸ਼ ਜਾਰੀ ਹੋਇਆ ਹੈ, ਉਸ 'ਤੇ ਕੰਪਨੀ ਰਾਜ਼ੀ ਨਾ ਹੋਵੇ, ਕਿਉਂਕਿ ਇਹ ਉਸ ਦੀ ਨੀਤੀ 'ਚ ਨਹੀਂ ਹੈ | ਐਪਲ ਨੇ ਕਿਹਾ ਕਿ ਕੰਪਨੀ ਦੁਨੀਆ ਦੇ ਕਿਸੇ ਵੀ ਦੇਸ਼ 'ਚ ਅਜਿਹਾ ਜ਼ਰੂਰੀ ਐਪ ਪਹਿਲਾਂ ਤੋਂ ਇੰਸਟਾਲ ਨਹੀਂ ਕਰਦੀ ਹੈ | ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ ਆਈ.ਓ.ਐਸ1 ਦੀ ਨਿੱਜਤਾ ਅਤੇ ਸੁਰੱਖਿਆ ਢਾਂਚ ਪ੍ਰਭਾਵਿਤ ਹੋਵੇਗਾ |

ਪਿਛਲੀ ਖ਼ਬਰ 'ਸੰਚਾਰ ਸਾਥੀ ਐਪ' ਪੈਗਾਸਸ ਦਾ ਨਵਾਂ ਰੂਪ ਹੈ-ਸਿਸੋਦੀਆ <br/> ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਏਡੋਗਾਵਾ ਗਾਂਧੀ ਪਾਰਕ ਵਿਖੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।