ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ 4 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ | ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਿਖਰ ਵਾਰਤਾ ਦÏਰਾਨ ਰੂਸੀ ਐੱਸ ਯੂ-57 ਸਟੀਲਥ ਬੰਬਾਰ ਯਕੀਨੀ ਤÏਰ 'ਤੇ ਏਜੰਡੇ 'ਤੇ ਹੋਵੇਗਾ | ਪੇਸਕੋਵ ਨੇ ਕਿਹਾ ਕਿ ਐੱਸ ਯੂ-57 ਦੁਨੀਆ ਦਾ ਸਭ ਤੋਂ ਵਧੀਆ ਜਹਾਜ਼ ਹੈ | ਪੁਤਿਨ ਦੀ ਫੇਰੀ ਦÏਰਾਨ ਰੂਸੀ ਐੱਸ ਯੂ-57 ਸਟੀਲਥ ਬੰਬਾਰ 'ਤੇ ਚਰਚਾ ਵੀ ਏਜੰਡੇ 'ਤੇ ਹੋਵੇਗੀ, ਜਦੋਂ ਕਿ ਅਮਰੀਕਾ ਵਲੋਂ ਭਾਰਤ 'ਤੇ ਵਪਾਰਕ ਪਾਬੰਦੀ ਲਗਾਉਣ ਅਤੇ ਨਵੀਂ ਦਿੱਲੀ ਵਲੋਂ ਐਵੀਓਨਿਕਸ ਅਤੇ ਘਰੇਲੂ ਉਤਪਾਦਨ 'ਤੇ ਪੂਰਾ ਨਿਯੰਤਰਣ ਹਾਸਲ ਕਰਨ ਦੀ ਜ਼ਿੱਦ ਤੋਂ ਬਾਅਦ ਮੁਸ਼ਕਿਲਾਂ ਵਿਚਕਾਰ ਅਮਰੀਕੀ ਐੱਫ-35 ਸਟੀਲਥ ਲੜਾਕੂ ਜਹਾਜ਼ ਖਰੀਦਣ ਲਈ ਗੱਲਬਾਤ ਜਾਰੀ ਹੈ |