ਲਖਨਊ, 20 ਨਵੰਬਰ (ਪੀ. ਟੀ. ਆਈ.)-ਉੱਤਰ ਪ੍ਰਦੇਸ਼ ਸਰਕਾਰ ਨੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਐਲਾਨੀ ਗਈ ਗਜ਼ਟਿਡ ਛੁੱਟੀ ਦੀ ਤਰੀਕ 'ਚ ਸੋਧ ਕੀਤੀ ਹੈ | ਇਕ ਅਧਿਕਾਰਤ ਬਿਆਨ ਅਨੁਸਾਰ ਪਹਿਲਾਂ 24 ਨਵੰਬਰ 2025 ਨੂੰ ਨਿਰਧਾਰਤ ਛੁੱਟੀ ਨੂੰ ਹੁਣ 25 ਨਵੰਬਰ, 2025 (ਮੰਗਲਵਾਰ) ਕਰ ਦਿੱਤਾ ਗਿਆ ਹੈ | ਬਿਆਨ ਵਿਚ ਕਿਹਾ ਗਿਆ ਹੈ ਕਿ ਛੁੱਟੀਆਂ ਦੀ ਸੂਚੀ 'ਚ ਸੋਧ ਕਰਕੇ ਇਹ ਤਬਦੀਲੀ ਕੀਤੀ ਗਈ ਹੈ | ਸੋਧੀ ਹੋਈ ਤਰੀਕ ਹੁਣ ਉੱਤਰ ਪ੍ਰਦੇਸ਼ ਦੇ ਸਾਰੇ ਸਰਕਾਰੀ ਦਫ਼ਤਰਾਂ ਲਈ ਪ੍ਰਭਾਵੀ ਹੋਵੇਗੀ | ਪ੍ਰਮੁੱਖ ਸਕੱਤਰ (ਆਮ ਪ੍ਰਸ਼ਾਸਨ) ਮਨੀਸ਼ ਚੌਹਾਨ ਨੇ ਕਿਹਾ ਕਿ ਸਰਕਾਰੀ ਪੱਧਰ 'ਤੇ ਉਚਿਤ ਵਿਚਾਰ-ਵਟਾਂਦਰੇ ਤੋਂ ਬਾਅਦ ਸੋਧ ਨੂੰ ਮਨਜ਼ੂਰੀ ਦਿੱਤੀ ਗਈ |