13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਮਰੀਕਾ ਭਾਰਤ ਨੂੰ ਵੇਚੇਗਾ <br/>

ਅਜੀਤ ਡੈਸਕ 21-11-2025

'ਐਕਸਕੈਲੀਬਰ ਪ੍ਰੋਜੈਕਟਾਈਲ' ਤੇ 'ਜੈਵਲਿਨ ਮਿਜ਼ਾਈਲ ਸਿਸਟਮ'
ਨਿਊਯਾਰਕ/ਵਾਸ਼ਿੰਗਟਨ, 20 ਨਵੰਬਰ (ਪੀ. ਟੀ. ਆਈ.)-ਅਮਰੀਕਾ ਨੇ ਭਾਰਤ ਨੂੰ 'ਐਕਸਕੈਲੀਬਰ ਪ੍ਰੋਜੈਕਟਾਈਲ, ਜੈਵਲਿਨ ਮਿਜ਼ਾਈਲ ਸਿਸਟਮ' ਤੇ ਸੰਬੰਧਿਤ ਉਪਕਰਣਾਂ ਦੀ ਕੁੱਲ 9 ਕਰੋੜ ਅਮਰੀਕੀ ਡਾਲਰ (ਲਗਭਗ 775 ਕਰੋੜ ਭਾਰਤੀ ਰੁਪਏ) ਤੋਂ ਵੱਧ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ | ਅਮਰੀਕਾ ਭਾਰਤ ਨੂੰ 100 'ਜੈਵਲਿਨ ਮਿਜ਼ਾਈਲ ਸਿਸਟਮ' ਅਤੇ 216 'ਐਕਸਕੈਲੀਬਰ ਪ੍ਰੋਜੈਕਟਾਈਲ ਸਮਾਰਟ ਆਰਟਿਲਰੀ' ਵੇਚੇਗਾ | ਅਮਰੀਕਾ ਨੇ ਭਾਰਤ ਨੂੰ ਇੰਡੋ-ਪੈਸੀਫਿਕ ਤੇ ਦੱਖਣੀ ਏਸ਼ੀਆ ਖੇਤਰਾਂ 'ਚ ਰਾਜਨੀਤਿਕ ਸਥਿਰਤਾ ਤੇ ਸ਼ਾਂਤੀ ਲਈ ਇਕ ਮਹੱਤਵਪੂਰਨ ਸ਼ਕਤੀ ਦੱਸਦੇ ਹੋਏ ਕਿਹਾ ਕਿ ਇਹ ਵਿਕਰੀ ਇਕ ਮੁੱਖ ਰੱਖਿਆ ਭਾਈਵਾਲ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ | ਰੱਖਿਆ ਸਹਿਯੋਗ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਵਿਦੇਸ਼ ਵਿਭਾਗ ਨੇ ਭਾਰਤ ਨੂੰ 47.1 ਮਿਲੀਅਨ ਅਮਰੀਕੀ ਡਾਲਰ ਦੀ ਅਨੁਮਾਨਤ ਕੀਮਤ 'ਤੇ 'ਐਕਸਕੈਲੀਬਰ ਪ੍ਰੋਜੈਕਟਾਈਲ' ਤੇ ਇਸਦੇ ਸੰਬੰਧਿਤ ਉਪਕਰਣਾਂ ਤੇ 45.7 ਮਿਲੀਅਨ ਅਮਰੀਕੀ ਡਾਲਰ ਦੀ ਅਨੁਮਾਨਤ ਕੀਮਤ 'ਤੇ 'ਜੈਵਲਿਨ ਮਿਜ਼ਾਈਲ ਸਿਸਟਮ' ਤੇ ਇਸਦੇ ਸੰਬੰਧਿਤ ਉਪਕਰਣਾਂ ਦੀ ਭਾਰਤ ਨੂੰ ਸੰਭਾਵਿਤ ਵਿਦੇਸ਼ੀ ਫੌਜੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਕੀਤਾ ਹੈ | ਏਜੰਸੀ ਨੇ ਕਿਹਾ ਕਿ ਇਹ ਪ੍ਰਸਤਾਵਿਤ ਵਿਕਰੀ ਅਮਰੀਕਾ-ਭਾਰਤ ਰਣਨੀਤਕ ਸੰਬੰਧਾਂ ਨੂੰ ਮਜ਼ਬੂਤ ਕਰੇਗੀ |
ਐਕਸਕੈਲੀਬਰ ਪ੍ਰੋਜੈਕਟਾਈਲ
ਐਕਸਕੈਲੀਬਰ ਪ੍ਰੋਜੈਕਟਾਈਲ ਇਕ ਸਮਾਰਟ ਬੰਬ ਵਾਂਗ ਕੰਮ ਕਰਦਾ ਹੈ, ਪਰ ਇਕ ਤੋਪਖਾਨੇ ਦੇ ਸ਼ੈਲ ਤੋਂ ਫਾਇਰ ਕੀਤਾ ਜਾਂਦਾ ਹੈ¢ ਜਦੋਂ ਕਿ ਇਕ ਰਵਾਇਤੀ ਤੋਪਖਾਨੇ ਦੇ ਸ਼ੈਲ ਦੀ ਰੇਂਜ 15-20 ਕਿਲੋਮੀਟਰ ਹੁੰਦੀ ਹੈ, ਐਕਸਕੈਲੀਬਰ 40-50 ਕਿਲੋਮੀਟਰ ਤੱਕ ਦੇ ਟੀਚਿਆਂ ਨੂੰ ਸਹੀ ਢੰਗ ਨਾਲ ਨਿਸ਼ਾਨਾ ਬਣਾ ਸਕਦਾ ਹੈ |
ਜੈਵਲਿਨ ਮਿਜ਼ਾਈਲ ਸਿਸਟਮ
ਜੈਵਲਿਨ ਇਕ ਪੋਰਟੇਬਲ ਐਂਟੀ-ਟੈਂਕ ਮਿਜ਼ਾਈਲ ਹੈ ਜੋ ਟੈਂਕਾਂ, ਬਖਤਰਬੰਦ ਵਾਹਨਾਂ ਤੇ ਬੰਕਰਾਂ ਨੂੰ ਤਬਾਹ ਕਰਨ ਲਈ ਤਿਆਰ ਕੀਤੀ ਗਈ ਹੈ | ਇਹ ਮਿਜ਼ਾਈਲ ਟੀਚੇ ਦੇ ਗਰਮੀ ਦੇ ਸੰਕੇਤ ਦਾ ਪਤਾ ਲਗਾਉਂਦੀ ਹੈ ਤੇ ਇਸ 'ਤੇ ਹਮਲਾ ਕਰਦੀ ਹੈ | ਇਸਦੀ ਰੇਂਜ 2,500 ਮੀਟਰ ਹੈ | ਇਹ ਧੂੰਏਾ, ਧੂੜ ਜਾਂ ਮਾੜੇ ਮÏਸਮ 'ਚ ਵੀ ਟੀਚਿਆਂ ਨੂੰ ਤਬਾਹ ਕਰਨ ਦੇ ਸਮਰੱਥ ਹੈ |

ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਸਮਾਗਮ- ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਗਿਆਨੀ ਪਿੰਦਰਪਾਲ ਸਿੰਘ LIVE ਅਗਲੀ ਖ਼ਬਰ ਉੱਤਰ ਪ੍ਰਦੇਸ਼ 'ਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਛੁੱਟੀ 25 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।