13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

350ਵੇਂ ਸ਼ਹੀਦੀ ਦਿਹਾੜੇ ਸੰਬੰਧੀ 2 ਵਿਸ਼ੇਸ਼ ਰੇਲ ਗੱਡੀਆਂ ਚਲਾਈਆ ਜਾਣਗੀਆਂ-ਬਿੱਟੂ <br/>

ਅਜੀਤ ਡੈਸਕ 21-11-2025
ਨਵੀਂ ਦਿੱਲੀ, 20 ਨਵੰਬਰ (ਪੀ. ਟੀ. ਆਈ)-ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਭਾਰਤੀ ਰੇਲਵੇ 22 ਨਵੰਬਰ ਤੋਂ 2 ਵਿਸ਼ੇਸ਼ ਰੇਲ ਸੇਵਾਵਾਂ ਚਲਾਏਗਾ, ਇਕ ਪਟਨਾ ਸਾਹਿਬ ਤੋਂ ਤੇ ਦੂਜੀ ਪੁਰਾਣੀ ਦਿੱਲੀ ਤੋਂ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਦੀ ਯਾਦ ਦੌਰਾਨ ਸ਼ਰਧਾਲੂਆਂ ਦੀ ਸੁਚਾਰੂ ਯਾਤਰਾ ਦੀ ਸਹੂਲਤ ਦਿੱਤੀ ਜਾ ਸਕੇ | ਉਨ੍ਹਾਂ ਕਿਹਾ ਕਿ ਧਾਰਮਿਕ ਆਜ਼ਾਦੀ, ਸੱਚਾਈ ਤੇ ਮਨੁੱਖੀ ਮਾਣ ਲਈ ਗੁਰੂ ਜੀ ਦੀ ਕੁਰਬਾਨੀ ਦੀ ਅਮਰ ਵਿਰਾਸਤ ਦਾ ਸਨਮਾਨ ਕਰਦੇ ਹੋਏ, ਭਾਰਤੀ ਰੇਲਵੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਇਸ ਪਵਿੱਤਰ ਸਮੇਂ ਦੌਰਾਨ ਸੁਰੱਖਿਅਤ, ਸਹਿਜ ਤੇ ਆਰਾਮਦਾਇਕ ਯਾਤਰਾ ਪ੍ਰਬੰਧ ਮਿਲੇ | ਮੰਤਰਾਲੇ ਦੇ ਇਕ ਪ੍ਰੈੱਸ ਨੋਟ 'ਚ ਕਿਹਾ ਕਿ 22 ਡੱਬਿਆਂ ਵਾਲੀ ਇਕ ਵਿਸ਼ੇਸ਼ ਰੇਲ ਗੱਡੀ 23 ਨਵੰਬਰ ਨੂੰ ਪਟਨਾ ਤੋਂ ਸਵੇਰੇ 6:40 ਵਜੇ ਰਵਾਨਾ ਹੋਵੇਗੀ, 24 ਨਵੰਬਰ ਨੂੰ ਸਵੇਰੇ 4:15 ਵਜੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ | ਵਾਪਸੀ ਸੇਵਾ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਰਾਤ 21:00 ਵਜੇ ਚੱਲੇਗੀ, ਪੁਰਾਣੀ ਦਿੱਲੀ 23:30 ਵਜੇ ਪਹੁੰਚੇਗੀ | ਰੇਲ ਗੱਡੀ ਰਸਤੇ 'ਚ ਲਖਨਊ, ਮੁਰਾਦਾਬਾਦ ਤੇ ਅੰਬਾਲਾ ਵਿਖੇ ਰੁਕੇਗੀ | ਪ੍ਰੈੱਸ ਨੋਟ ਅਨੁਸਾਰ ਇਕ ਹੋਰ ਰੋਜ਼ਾਨਾ ਏ.ਸੀ. ਵਿਸ਼ੇਸ਼ ਸੇਵਾ ਰੇਲ ਗੱਡੀ 22, 23, 24 ਤੇ 25 ਨਵੰਬਰ ਨੂੰ ਸਵੇਰੇ 7:00 ਵਜੇ ਪੁਰਾਣੀ ਦਿੱਲੀ ਤੋਂ ਰਵਾਨਾ ਹੋਵੇਗੀ, ਉਸੇ ਦਿਨ ਦੁਪਹਿਰ 13:45 ਵਜੇ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗੀ | ਵਾਪਸੀ ਸੇਵਾ 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਰੋਜ਼ਾਨਾ 20:30 ਵਜੇ ਰਵਾਨਾ ਹੋਣਗੀ, ਜੋ ਕਿ 3:15 ਵਜੇ ਦਿੱਲੀ ਪਹੁੰਚੇਗੀ | ਇਹ ਸੇਵਾ ਦੋਵਾਂ ਦਿਸ਼ਾਵਾਂ 'ਚ ਸੋਨੀਪਤ, ਪਾਣੀਪਤ, ਕੁਰੂਕਸ਼ੇਤਰ, ਅੰਬਾਲਾ, ਸਰਹਿੰਦ ਤੇ ਨਿਊ ਮੋਰਿੰਡਾ ਵਿਖੇ ਰੁਕੇਗੀ |

ਪਿਛਲੀ ਖ਼ਬਰ ਉੱਤਰ ਪ੍ਰਦੇਸ਼ 'ਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਛੁੱਟੀ 25 ਨੂੰ ਅਗਲੀ ਖ਼ਬਰ ਦਿੱਲੀ ਬੰਬ ਧਮਾਕਾ : 4 ਦੋਸ਼ੀਆਂ ਨੂੰ 10 ਦਿਨਾਂ ਲਈ ਐਨ.ਆਈ.ਏ. ਹਿਰਾਸਤ 'ਚ ਭੇਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।