13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਦਿੱਲੀ ਬੰਬ ਧਮਾਕਾ : 4 ਦੋਸ਼ੀਆਂ ਨੂੰ 10 ਦਿਨਾਂ ਲਈ ਐਨ.ਆਈ.ਏ. ਹਿਰਾਸਤ 'ਚ ਭੇਜਿਆ <br/>

ਅਜੀਤ ਡੈਸਕ 21-11-2025
ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਲਾਲ ਕਿਲ੍ਹੇ ਨੇੜੇ ਬੰਬ ਧਮਾਕਾ ਜਿਸ 15 ਲੋਕ ਮਾਰੇ ਗਏ ਸਨ, ਦੇ ਮਾਮਲੇ 'ਚ ਚਾਰ ਦੋਸ਼ੀਆਂ (ਤਿੰਨ ਡਾਕਟਰ ਤੇ ਇਕ ਮੌਲਵੀ) ਨੂੰ 10 ਦਿਨਾਂ ਦੀ ਐਨ.ਆਈ.ਏ. ਹਿਰਾਸਤ 'ਚ ਭੇਜ ਦਿੱਤਾ ਹੈ | ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਚਾਰ ਦੋਸ਼ੀਆਂ ਤੋਂ ਪੁੱਛਗਿੱਛ ਲਈ 15 ਦਿਨਾਂ ਦੀ ਮੰਗ ਕੀਤੀ ਸੀ | ਪ੍ਰਮੁੱਖ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਨੇ ਚਾਰੇ ਦੋਸ਼ੀਆਂ ਨੂੰ 10 ਦਿਨਾਂ ਦੀ ਐਨ.ਆਈ.ਏ. ਹਿਰਾਸਤ ਵਿਚ ਭੇਜ ਦਿੱਤਾ | ਇਹ ਚਾਰੇ ਦੋਸ਼ੀ ਜੰਮੂ-ਕਸ਼ਮੀਰ ਦੇ ਪੁਲਵਾਮਾ ਤੋਂ ਡਾ. ਮੁਜ਼ਮਿਲ ਸ਼ਕੀਲ ਗਨਈ, ਅਨੰਤਨਾਗ ਤੋਂ ਡਾ. ਅਦੀਲ ਅਹਿਮਦ ਰਾਥਰ ਤੇ ਸ਼ੋਪੀਆਂ ਤੋਂ ਮੌਲਵੀ ਇਰਫਾਨ ਅਹਿਮਦ ਵਾਗੇ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਡਾ. ਸ਼ਾਹੀਨ ਸਈਦ ਹਨ | ਅਦਾਲਤ ਦੇ ਕੰਪਲੈਕਸ 'ਚ ਸਖ਼ਤ ਸੁਰੱਖਿਆ ਪ੍ਰਬੰਧ ਸਨ | ਮੁਜ਼ਮਿਲ ਗਨਈ, ਅਦੀਲ ਰਾਥਰ ਤੇ ਸ਼ਾਹੀਨਾ ਸਈਦ ਦੇ ਨਾਲ ਨਾਲ ਮੌਲਵੀ ਇਰਫ਼ਾਨ ਨੂੰ ਪਹਿਲਾਂ ਹੀ ਜੰਮੂ ਕਸ਼ਮੀਰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਸੀ | ਐਨ.ਆਈ.ਏ. ਦੇ ਬੁਲਾਰੇ ਅਨੁਸਾਰ ਅੱਤਵਾਦ ਵਿਰੋਧੀ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਪਟਿਆਲਾ ਹਾਊਸ ਕੋਰਟ 'ਚ ਜ਼ਿਲ੍ਹਾ ਸੈਸ਼ਨ ਜੱਜ ਦੇ ਪ੍ਰੋਡਕਸ਼ਨ ਹੁਕਮ ਦੇ ਬਾਅਦ ਸ੍ਰੀਨਗਰ 'ਚ ਹਿਰਾਸਤ 'ਚ ਲਿਆ ਸੀ ਅਤੇ ਜਾਂਚ ਮੁਤਾਬਿਕ ਇਨ੍ਹਾਂ ਸਾਰਿਆਂ ਨੇ ਅੱਤਵਾਦੀ ਹਮਲੇ 'ਚ ਅਹਿਮ ਭੂਮਿਕਾ ਨਿਭਾਈ ਸੀ | ਇਨ੍ਹਾਂ ਦੀ ਹਿਰਾਸਤ ਜਾਂਚ ਏਜੰਸੀ ਜਿਸ ਨੇ 11 ਨਵੰਬਰ ਨੂੰ ਰਸਮੀ ਤੌਰ 'ਤੇ ਇਹ ਕੇਸ ਆਪਣੇ ਹੱਥਾਂ 'ਚ ਲਿਆ ਸੀ, ਨੂੰ ਮਿਲਣ ਦੇ ਨਾਲ ਹੀ ਸਫ਼ੈਦ ਪੋਸ਼ ਅੱਤਵਾਦੀ ਸਾਜ਼ਿਸ਼ ਦੇ ਸਿਲਸਿਲੇ 'ਚ ਗਿ੍ਫ਼ਤਾਰ ਕੀਤੇ ਲੋਕਾਂ ਦੀ ਗਿਣਤੀ 6 ਹੋ ਗਈ ਹੈ |

ਪਿਛਲੀ ਖ਼ਬਰ 350ਵੇਂ ਸ਼ਹੀਦੀ ਦਿਹਾੜੇ ਸੰਬੰਧੀ 2 ਵਿਸ਼ੇਸ਼ ਰੇਲ ਗੱਡੀਆਂ ਚਲਾਈਆ ਜਾਣਗੀਆਂ-ਬਿੱਟੂ <br/> ਅਗਲੀ ਖ਼ਬਰ ਭਾਰਤ-ਪਾਕਿ ਟਕਰਾਅ ਰੋਕਣ ਲਈ 350 ਫ਼ੀਸਦ ਟੈਰਿਫ ਦੀ ਦਿੱਤੀ ਸੀ ਧਮਕੀ-ਟਰੰਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।