22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਗੁਜਰਾਤ ਹਾਈ ਕੋਰਟ ਨੇ ਜਬਰ ਜਨਾਹ ਮਾਮਲੇ 'ਚ ਆਸਾਰਾਮ ਨੂੰ ਛੇ ਮਹੀਨੇ ਦੀ ਜ਼ਮਾਨਤ ਦਿੱਤੀ

ਅਜੀਤ ਡੈਸਕ 07-11-2025
ਅਹਿਮਦਾਬਾਦ, 6 ਨਵੰਬਰ (ਪੀ. ਟੀ. ਆਈ.)-ਗੁਜਰਾਤ ਹਾਈ ਕੋਰਟ ਨੇ ਵੀਰਵਾਰ ਨੂੰ ਆਸਾਰਾਮ ਨੂੰ 2013 ਦੇ ਜਬਰ ਜਨਾਹ ਮਾਮਲੇ, ਜਿਸ 'ਚ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, 'ਚ ਛੇ ਮਹੀਨੇ ਦੀ ਜ਼ਮਾਨਤ ਦੇ ਦਿੱਤੀ | ਰਾਜਸਥਾਨ ਹਾਈ ਕੋਰਟ ਵਲੋਂ ਦਿੱਤੇ ਇਸੇ ਤਰ੍ਹਾਂ ਦੇ ਹੁਕਮ ਤੋਂ ਲਗਭਗ ਇਕ ਹਫ਼ਤੇ ਬਾਅਦ ਅੱਜ ਜਸਟਿਸ ਇਲੇਸ਼ ਵੋਰਾ ਤੇ ਆਰ.ਟੀ. ਵਛਨੀ ਦੀ ਡਿਵੀਜ਼ਨ ਬੈਂਚ ਨੇ ਆਸਾਰਾਮ (84) ਨੂੰ ਉਸਦੇ ਡਾਕਟਰੀ ਇਲਾਜ ਦੀ ਸਹੂਲਤ ਲਈ ਅਸਥਾਈ ਜ਼ਮਾਨਤ ਦਿੱਤੀ | ਅਦਾਲਤ ਨੇ ਜ਼ੁਬਾਨੀ ਕਿਹਾ ਕਿ ਉਹ ਉਸਨੂੰ ਉਸੇ ਆਧਾਰ 'ਤੇ ਛੇ ਮਹੀਨਿਆਂ ਲਈ ਜ਼ਮਾਨਤ ਦੇ ਰਹੀ ਹੈ ਜਿਸ ਆਧਾਰ 'ਤੇ ਉਸਨੂੰ ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ਦਿੱਤੀ ਸੀ |

ਪਿਛਲੀ ਖ਼ਬਰ ਈ.ਡੀ. ਨੇ 14 ਨੂੰ ਅਨਿਲ ਅੰਬਾਨੀ ਨੂੰ ਪੁੱਛਗਿੱਛ ਲਈ ਕੀਤਾ ਤਲਬ ਅਗਲੀ ਖ਼ਬਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਚੋਣਾਂ 'ਚ ਖੱਬੇ ਪੱਖੀਆਂ ਦੀ ਹੂੰਝਾ ਫੇਰ ਜਿੱਤ-ਅਦਿਤੀ ਮਿਸ਼ਰਾ ਬਣੀ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।