06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਟਿਕਟ ਨਾ ਮਿਲਣ 'ਤੇ ਪਾਰਟੀ ਆਗੂ ਵਲੋਂ ਲਾਲੂ ਯਾਦਵ ਦੀ ਰਿਹਾਇਸ਼ ਅੱਗੇ ਹੰਗਾਮਾ

ਪਟਨਾ ਵਿਖੇ ਲਾਲੂ ਯਾਦਵ ਦੇ ਘਰ ਬਾਹਰ ਪ੍ਰਦਰਸ਼ਨ ਕਰਦਾ ਹੋਇਆ ਪਾਰਟੀ ਆਗੂ | <br/> 20-10-2025
ਪਟਨਾ, 19 ਅਕਤੂਬਰ (ਏਜੰਸੀ)-ਰਾਸ਼ਟਰੀ ਜਨਤਾ ਦਲ ਤੋਂ ਟਿਕਟ ਨਾ ਮਿਲਣ 'ਤੇ ਪ੍ਰੇਸ਼ਾਨ ਹੋਏ ਇਕ ਪਾਰਟੀ ਆਗੂ ਨੇ ਲਾਲੂ ਪ੍ਰਸਾਦ ਯਾਦਵ ਦੀ ਰਿਹਾਇਸ਼ ਅੱਗੇ ਹੰਗਾਮਾ ਕੀਤਾ | ਮਦਨ ਸਾਹ ਨਾਂਅ ਦਾ ਇਹ ਵਿਅਕਤੀ ਆਪਣੇ ਕੱਪੜੇ ਪਾੜ ਕੇ ਸੜਕ 'ਤੇ ਲਿਟਣ ਲੱਗਾ | ਮਦਨ ਸਾਹ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਉਹ ਦਾਅਵਾ ਕਰ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਮਧੂਬਨ ਤੋਂ ਟਿਕਟ ਦੀ ਉਮੀਦ ਕਰ ਰਿਹਾ ਸੀ, ਜਿਥੇ ਉਹ 2020 'ਚ ਦੂਜੇ ਸਥਾਨ 'ਤੇ ਰਿਹਾ ਸੀ ਤੇ ਭਾਜਪਾ ਉਮੀਦਵਾਰ ਤੋਂ ਥੋੜ੍ਹੇ ਜਿਹੇ ਫਰਕ ਨਾਲ ਹਾਰ ਗਿਆ ਸੀ | ਮਦਨ ਸਾਹ ਨੇ ਕਿਹਾ ਕਿ ਮੈਨੂੰ ਟਿਕਟ ਬਦਲੇ 2.70 ਕਰੋੜ ਰੁਪਏ ਦੇਣ ਲਈ ਕਿਹਾ ਗਿਆ ਸੀ | ਮੈਂ ਆਪਣੇ ਬੱਚਿਆਂ ਦੇ ਵਿਆਹਾਂ ਨੂੰ ਰੋਕ ਕੇ ਪੈਸੇ ਦਾ ਪ੍ਰਬੰਧ ਕੀਤਾ | ਹੁਣ ਮੈਂ ਕੰਗਾਲ ਹੋ ਗਿਆ ਹਾਂ | ਘੱਟੋ-ਘੱਟ ਉਨ੍ਹਾਂ ਨੂੰ ਪੈਸੇ ਮੋੜਨੇ ਚਾਹੀਦੇ ਹਨ |

ਪਿਛਲੀ ਖ਼ਬਰ ਪਾਕਿ ਵਲੋਂ ਅਫ਼ਗਾਨਿਸਤਾਨ 'ਚ ਹਵਾਈ ਹਮਲੇ ਦੌਰਾਨ 70 ਤੋਂ ਵੱਧ ਅੱਤਵਾਦੀ ਮਾਰੇ ਜਾਣ ਦਾ ਦਾਅਵਾ ਅਗਲੀ ਖ਼ਬਰ ਘੱਟ ਗਿਣਤੀਆਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।