06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਘੱਟ ਗਿਣਤੀਆਂ 'ਤੇ ਟਿੱਪਣੀ ਕਰ ਕੇ ਵਿਵਾਦਾਂ 'ਚ ਘਿਰੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ <br/>

ਅਜੀਤ ਡੈਸਕ 20-10-2025
ਪਟਨਾ, 19 ਅਕਤੂਬਰ (ਪੀ. ਟੀ. ਆਈ.)-ਕੇਂਦਰੀ ਮੰਤਰੀ ਗਿਰੀਰਾਜ ਸਿੰਘ ਘੱਟ ਗਿਣਤੀਆਂ 'ਤੇ ਟਿੱਪਣੀਆਂ ਕਰਕੇ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ ਆ ਗਏ ਹਨ | ਉਨ੍ਹਾਂ ਕਿਹਾ ਕਿ ਮੈਨੂੰ ਨਮਕ ਹਰਾਮੀਆਂ ਦੇ ਵੋਟਾਂ ਦੀ ਕੋਈ ਲੋੜ ਨਹੀਂ ਹੈ | ਉਨ੍ਹ੍ਹਾਂ ਬਿਹਾਰ ਦੇ ਅਰਵਾਲ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਇਹ ਸ਼ਬਦ ਕਹੇ | ਬੇਗੂਸਰਾਏ ਤੋਂ ਭਾਜਪਾ ਸੰਸਦ ਮੈਂਬਰ ਨੇ ਕਿਹਾ ਇਕ ਵਾਰ ਮੈਂ ਇੱਕ ਮੌਲਵੀ ਨੂੰ ਪੁੱਛਿਆ ਕਿ ਕੀ ਉਸ ਕੋਲ ਆਯੁਸ਼ਮਾਨ ਭਾਰਤ ਸਿਹਤ ਕਾਰਡ ਹੈ ਤੇ ਉਸ ਨੇ ਹਾਂ ਵਿਚ ਜਵਾਬ ਦਿੱਤਾ | ਮੈਂ ਪੁੱਛਿਆ ਕਿ ਕੀ ਅਜਿਹੇ ਕਾਰਡ ਹਿੰਦੂ-ਮੁਸਲਿਮ ਦੇ ਆਧਾਰ 'ਤੇ ਵੰਡੇ ਜਾਂਦੇ ਹਨ ਤੇ ਉਸ ਨੇ ਨਾਂਹ ਵਿਚ ਜਵਾਬ ਦਿੱਤਾ | ਜਦੋਂ ਮੈਂ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਮੈਨੂੰ ਵੋਟ ਦਿੱਤੀ ਹੈ, ਤਾਂ ਉਸ ਨੇ ਨਹੀਂ ਕਿਹਾ | ਮੁਸਲਮਾਨ ਸਾਰੀਆਂ ਕੇਂਦਰੀ ਯੋਜਨਾਵਾਂ ਦਾ ਲਾਭ ਲੈਂਦੇ ਹਨ ਪਰ ਭਾਜਪਾ ਨੂੰ ਵੋਟ ਨਹੀਂ ਦਿੰਦੇ... ਅਜਿਹੇ ਲੋਕਾਂ ਨੂੰ 'ਨਮਕ ਹਰਾਮ' ਕਿਹਾ ਜਾਂਦਾ ਹੈ | ਮੈਂ ਮੌਲਵੀ ਸਾਹਿਬ ਨੂੰ ਕਿਹਾ ਕਿ ਮੈਨੂੰ ਨਮਕ ਹਰਾਮ ਦੀਆਂ ਵੋਟਾਂ ਨਹੀਂ ਚਾਹੀਦੀਆਂ | ਭਾਜਪਾ ਨੇਤਾ ਨੇ ਇਹ ਵੀ ਕਿਹਾ ਕਿ ਉਸ ਨੇ ਮੁਸਲਿਮ ਮੌਲਵੀ ਤੋਂ ਪੁੱਛਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਹੈ, ਜਿਸ ਦਾ ਉਸ ਨੇ ਨਾਂਹ ਵਿਚ ਜਵਾਬ ਦਿੱਤਾ | ਫਿਰ ਮੈਂ ਉਸ ਨੂੰ ਪੁੱਛਿਆ ਕਿ ਮੇਰਾ ਕੀ ਕਸੂਰ ਹੈ ਕਿ ਉਸ ਨੇ ਮੈਨੂੰ ਵੋਟ ਨਹੀਂ ਦਿੱਤੀ | ਜੋ ਵਿਅਕਤੀ ਦਿਆਲਤਾ ਨੂੰ ਸਵੀਕਾਰ ਨਹੀਂ ਕਰਦਾ ਉਸ ਨੂੰ ਨਮਕ ਹਰਾਮ ਕਿਹਾ ਜਾਂਦਾ ਹੈ |

ਪਿਛਲੀ ਖ਼ਬਰ ਟਿਕਟ ਨਾ ਮਿਲਣ 'ਤੇ ਪਾਰਟੀ ਆਗੂ ਵਲੋਂ ਲਾਲੂ ਯਾਦਵ ਦੀ ਰਿਹਾਇਸ਼ ਅੱਗੇ ਹੰਗਾਮਾ ਅਗਲੀ ਖ਼ਬਰ ਫ਼Ïਜ ਮੁਖੀ ਵਲੋਂ ਚੀਨ ਤੇ ਨਿਪਾਲ ਨਾਲ ਲਗਦੀਆਂ ਸਰੱਹਦਾਂ 'ਤੇ ਸੁਰੱਖਿਆ ਸਥਿਤੀ ਦੀ ਸਮੀਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।