06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਮੁਨੀਰ ਵਲੋਂ ਅਫ਼ਗਾਨਿਸਤਾਨ ਨੂੰ ਸਖ਼ਤ ਚਿਤਾਵਨੀ

ਅਜੀਤ ਡੈਸਕ 19-10-2025
ਅਫ਼ਗਾਨਿਸਤਾਨ ਨੂੰ ਜਵਾਬ ਦੇਣ ਦਾ ਪੂਰਾ ਹੱਕ-ਮੁਜਾਹਿਦ
ਅੰਮਿ੍ਤਸਰ, 18 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਨੇ ਅਫ਼ਗਾਨਿਸਤਾਨ ਨੂੰ ਸ਼ਾਂਤੀ ਤੇ ਅਸ਼ਾਂਤੀ 'ਚੋਂ ਕਿਸੇ ਇਕ ਦੀ ਚੋਣ ਕਰਨ ਦੀ ਚਿਤਾਵਨੀ ਦਿੱਤੀ ਹੈ | ਉਨ੍ਹਾਂ ਤਾਲਿਬਾਨ ਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਪਾਕਿ ਅੰਦਰ ਹਮਲੇ ਕਰਨ ਲਈ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਵਾਲੇ ਅੱਤਵਾਦੀਆਂ ਵਿਰੁੱਧ ਸਖ਼ਤ ਤੇ ਤੁਰੰਤ ਕਾਰਵਾਈ ਕਰੇ | ਇਸ ਦੌਰਾਨ ਤਾਲਿਬਾਨ ਸਰਕਾਰ ਨੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਅਫ਼ਗਾਨਿਸਤਾਨ ਨੂੰ ਪਾਕਿ ਦੇ ਹਵਾਈ ਹਮਲਿਆਂ ਦਾ ਜਵਾਬ ਦੇਣ ਦਾ ਪੂਰਾ ਅਧਿਕਾਰ ਹੈ | ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗਾਨਿਸਤਾਨ ਸ਼ਾਂਤੀ ਤੇ ਗੱਲਬਾਤ ਲਈ ਵਚਨਬੱਧ ਹੈ, ਪਰ ਹਾਲ ਹੀ 'ਚ ਵਾਪਰੀਆਂ ਘਟਨਾਵਾਂ ਪਾਕਿਸਤਾਨ ਦੇ ਹਮਲੇ ਕਾਰਨ ਹੋਈਆਂ ਹਨ | ਉਧਰ ਪਾਕਿ ਸੁਰੱਖਿਆ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਬੀਤੀ ਰਾਤ ਦੱਖਣੀ ਤੇ ਉੱਤਰੀ ਵਜ਼ੀਰਸਤਾਨ ਨਾਲ ਲਗਦੇ ਅਫ਼ਗਾਨ ਇਲਾਕਿਆਂ 'ਚ ਹਾਫ਼ਿਜ਼ ਗੁਲ ਬਹਾਦੁਰ ਅੱਤਵਾਦੀ ਸਮੂਹ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ |

ਪਿਛਲੀ ਖ਼ਬਰ ਅਮਰੀਕਾ ਨਾਲ ਵਪਾਰਕ ਗੱਲਬਾਤ ਦੋਸਤਾਨਾ ਮਾਹੌਲ 'ਚ, ਕਿਸਾਨਾਂ ਦੇ ਹਿਤਾਂ ਦੀ ਕੀਤੀ ਜਾਵੇਗੀ ਰੱਖਿਆ-ਗੋਇਲ ਅਗਲੀ ਖ਼ਬਰ ਜੀ.ਐਸ.ਟੀ. 'ਚ ਕਟੌਤੀ ਦਾ ਲਾਭ ਖਪਤਕਾਰਾਂ ਨੂੰ ਮਿਲ ਰਿਹੈ-ਸੀਤਾਰਮਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।